ਅਮਰੀਕੀ ਅਧਿਐਨ ’ਚ ਦਾਅਵਾ, ਭਾਰਤ ’ਚ ਕੋਰੋਨਾ ਕਾਰਨ ਲਗਭਗ 50 ਲੱਖ ਮੌਤਾਂ, ਵੰਡ ਪਿਛੋਂ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ

Thursday, Jul 22, 2021 - 11:19 AM (IST)

ਅਮਰੀਕੀ ਅਧਿਐਨ ’ਚ ਦਾਅਵਾ, ਭਾਰਤ ’ਚ ਕੋਰੋਨਾ ਕਾਰਨ ਲਗਭਗ 50 ਲੱਖ ਮੌਤਾਂ, ਵੰਡ ਪਿਛੋਂ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ

ਵਾਸ਼ਿੰਗਟਨ (ਭਾਸ਼ਾ)– ਭਾਰਤ ਨੂੰ ਕੋਰੋਨਾ ਮਹਾਮਾਰੀ ਨੇ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ ਹੈ। ਵਲਡੋਮੀਟਰ ਮੁਤਾਬਕ ਕੋਰੋਨਾ ਕਾਰਨ ਹੁਣ ਤਕ 4 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਪਰ ਇਕ ਅਮਰੀਕੀ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ’ਚ ਕੋਰੋਨਾ ਕਾਰਨ 34 ਤੋਂ 49 ਲੱਖ ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: 2024 ’ਚ ਹੋਣਗੇ ਇਤਿਹਾਸ ਦੇ ਰੋਮਾਂਚਕ ਵਿਆਹ, ਧਰਤੀ ਤੋਂ 1 ਲੱਖ ਫੁੱਟ ਉੱਪਰ ਪੁਲਾੜ 'ਚ ਤਾਰਿਆਂ ਵਿਚਾਲੇ ਲੈ ਸਕੋਗੇ ‘ਫੇਰੇ

ਇਹ ਗਿਣਤੀ ਭਾਰਤ ਸਰਕਾਰ ਦੇ ਅੰਕੜਿਆਂ ਤੋਂ 10 ਗੁਣਾ ਤੋਂ ਵੀ ਵੱਧ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਜਨਵਰੀ 2020 ਤੋਂ ਜੂਨ 2021 ਦਰਮਿਆਨ ਕੋਵਿਡ-19 ਕਾਰਨ ਲਗਭਗ 50 ਲੱਖ ਲੋਕਾਂ ਦੀ ਜਾਨ ਗਈ। ਇਹ ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ ਬਣ ਗਈ ਹੈ। ਰਿਪਰੋਟ ਨੂੰ ਤਿਆਰ ਕਰਨ ਵਾਲਿਆਂ ’ਚ 4 ਸਾਲ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਣੀਅਮ ਵੀ ਸ਼ਾਮਲ ਹਨ। ਵਾਸ਼ਿੰਗਟਨ ਦੇ ਸੈਂਟਰ ਫਾਰ ਗਲੋਬਲ ਡਿਵੈੱਲਪਮੈਂਟ ਵਲੋਂ ਜਾਰੀ ਰਿਪੋਰਟ ’ਚ ਸਰਕਾਰੀ ਅੰਕੜਿਆਂ, ਕੌਮਾਂਤਰੀ ਅਨੁਮਾਨਾਂ, ਸਿਰੋਲਾਜਿਕਲ ਰਿਪੋਰਟਾਂ ਅਤੇ ਘਰਾਂ ’ਚ ਹੋਏ ਸਰਵੇਖਣ ਨੂੰ ਆਧਾਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਚੀਨ ’ਚ ਪਿਤਾ ਦੀ ਹੈਵਾਨੀਅਤ, ਪ੍ਰੇਮਿਕਾ ਲਈ ਆਪਣੇ 2 ਬੱਚਿਆਂ ਨੂੰ 15ਵੀਂ ਮੰਜ਼ਲ ਤੋਂ ਹੇਠਾਂ ਸੁੱਟਿਆ

ਰਿਪੋਰਟ ਅਨੁਸਾਰ ਭਾਰਤ ਵਿਚ ਕੋਵਿਡ ਨਾਲ ਹੋਈਆਂ ਮੌਤਾਂ ਦਾ ਕੋਈ ਅਧਿਕਾਰਤ ਅਨੁਮਾਨ ਨਹੀਂ ਹੈ ਅਤੇ ਇਸ ਦੇ ਮੱਦੇਨਜ਼ਰ, ਖੋਜਕਰਤਾਵਾਂ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਇਸ ਸਾਲ ਜੂਨ ਵਿਚ ਤਿੰਨ ਵੱਖ-ਵੱਖ ਸਰੋਤਾਂ ਨਾਲ ਮੌਤ ਦੀ ਦਰ ਦਾ ਅਨੁਮਾਨ ਲਗਾਇਆ ਹੈ। ਪਹਿਲਾ ਅਨੁਮਾਨ 7 ਸੂਬਿਆਂ ਵਿਚ ਮੌਤਾਂ ਦੇ ਰਾਜ ਪੱਧਰੀ ਰਜਿਸਟ੍ਰੇਸ਼ਨ ਤੋਂ ਲਗਾਇਆ ਗਿਆ, ਜਿਸ ਨਾਲ 34 ਲੱਖ ਤੋਂ ਵੱਧ ਮੌਤਾਂ ਦਾ ਪਤਾ ਲੱਗਦਾ ਹੈ। ਇਸ ਤੋਂ ਇਲਾਵਾ, ਖੋਜਕਰਤਾਵਾਂ ਨੇ ਉਮਰ-ਸੰਬੰਧੀ ਲਾਗ ਮੌਤ ਦਰ (ਆਈ.ਐੱਫ.ਆਰ.) ਦੇ ਅੰਤਰਰਾਸ਼ਟਰੀ ਅਨੁਮਾਨਾਂ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ: 7 ਘੰਟੇ ਕਾਰ ਅੰਦਰ ਲੌਕ ਰਹਿਣ ਕਾਰਨ ਮਾਸੂਮ ਬੱਚੀ ਦੀ ਮੌਤ, ਮਹਿਲਾ ਬੰਦ ਕਰਕੇ ਭੁੱਲੀ

ਖੋਜਕਰਤਾਵਾਂ ਨੇ ਖ਼ਪਤਕਾਰ ਪਿਰਾਮਿਡ ਘਰੇਲੂ ਸਰਵੇਖਣ (ਸੀ.ਪੀ.ਐੱਚ.ਐੱਸ.) ਦੇ ਅੰਕੜਿਆਂ ਦਾ ਵੀ ਵਿਸ਼ਲੇਸ਼ਣ ਕੀਤਾ, ਜੋ ਸਾਰੇ ਸੂਬਿਆਂ ਵਿਚ 800,000 ਤੋਂ ਵੱਧ ਲੋਕਾਂ ਦੇ ਵਿਚਾਲੇ ਦਾ ਸਰਵੇਖਣ ਹੈ। ਇਸ ਨਾਲ 49 ਲੱਖ ਵਾਧ ਮੌਤਾਂ ਹੋਣ ਦਾ ਅਨੁਮਾਨ ਹੈ। ਖੋਜਕਰਤਾਵਾਂ ਨੇ ਕਿਹਾ ਕਿ ਉਹ ਕਿਸੇ ਇਕ ਅਨੁਮਾਨ ਦਾ ਸਮਰਥਨ ਨਹੀਂ ਕਰਦੇ, ਕਿਉਂਕਿ ਹਰ ਤਰੀਕੇ ਵਿਚ ਗੁਣ ਅਤੇ ਕਮੀਆਂ ਹੁੰਦੀਆਂ ਹਨ। ਭਾਰਤ ਅਜੇ ਵੀ ਇਕ ਦੂਸਰੀ ਲਹਿਰ ਤੋਂ ਉਭਰ ਰਿਹਾ ਹੈ, ਜੋ ਮਾਰਚ ਵਿਚ ਸ਼ੁਰੂ ਹੋਈ ਸੀ ਅਤੇ ਮੰਨਿਆ ਜਾਂਦਾ ਹੈ ਕਿ ਵਧੇਰੇ ਛੂਤਕਾਰੀ ਡੈਲਟਾ ਵੈਰੀਐਂਟ ਕਾਰਨ ਭਾਰਤ ਵਿਚ ਸਥਿਤੀ ਖ਼ਰਾਬ ਹੋ ਗਈ ਹੈ। ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਿੰਨਾ ਸਮਝਿਆ ਜਾਂਦਾ ਹੈ, ਪਹਿਲੀ ਲਹਿਰ ਉਸ ਤੋਂ ਕਿਤੇ ਜ਼ਿਆਦਾ ਘਾਤਕ ਸੀ। ਇਸ ਸਾਲ ਮਾਰਚ ਦੇ ਅੰਤ ਤੱਕ ਜਦੋਂ ਦੂਜੀ ਲਹਿਰ ਸ਼ੁਰੂ ਹੋਈ, ਭਾਰਤ ਵਿਚ ਮਰਨ ਵਾਲਿਆਂ ਦੀ ਅਧਿਕਾਰਤ ਸੰਖਿਆ 1,50,000 ਤੋਂ ਜ਼ਿਆਦਾ ਸੀ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਨੂੰ 21 ਅਗਸਤ ਤੱਕ ਵਧਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News