ਜੰਮੂ ''ਚ ਕਰੀਬ 40 ਫ਼ੀਸਦੀ ਪ੍ਰਵਾਸੀ ਕਸ਼ਮੀਰੀ ਪੰਡਿਤਾਂ ਨੇ ਪਾਈ ਵੋਟ

Thursday, Sep 26, 2024 - 11:30 AM (IST)

ਜੰਮੂ ''ਚ ਕਰੀਬ 40 ਫ਼ੀਸਦੀ ਪ੍ਰਵਾਸੀ ਕਸ਼ਮੀਰੀ ਪੰਡਿਤਾਂ ਨੇ ਪਾਈ ਵੋਟ

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਬੁੱਧਵਾਰ ਨੂੰ ਲਗਭਗ 40 ਫੀਸਦੀ ਪ੍ਰਵਾਸੀ ਕਸ਼ਮੀਰੀ ਪੰਡਿਤਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਵਾਸੀ ਕਸ਼ਮੀਰੀ ਪੰਡਿਤਾਂ ਲਈ ਜੰਮੂ, ਦਿੱਲੀ ਅਤੇ ਊਧਮਪੁਰ 'ਚ 24 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਰਾਹਤ ਅਤੇ ਮੁੜ ਵਸੇਬਾ ਕਮਿਸ਼ਨਰ ਅਰਵਿੰਦ ਕਰਵਾਨੀ ਨੇ ਦੱਸਿਆ,"ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਜੰਮੂ ਦੇ 19 ਪੋਲਿੰਗ ਸਟੇਸ਼ਨਾਂ 'ਤੇ ਲਗਭਗ 40 ਫੀਸਦੀ ਵੋਟਿੰਗ ਹੋਈ, ਜਦੋਂ ਕਿ ਊਧਮਪੁਰ 'ਚ 37 ਫੀਸਦੀ ਅਤੇ ਦਿੱਲੀ 'ਚ 43 ਫੀਸਦੀ ਵੋਟਿੰਗ ਹੋਈ।"

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੌਰਾਨ 57 ਫੀਸਦੀ ਪੋਲਿੰਗ

ਅਧਿਕਾਰਤ ਅੰਕੜਿਆਂ ਅਨੁਸਾਰ 3,514 ਪੁਰਸ਼ ਅਤੇ 2,736 ਔਰਤਾਂ ਸਮੇਤ ਕੁੱਲ 6,250 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਭ ਤੋਂ ਵੱਧ 2,796 ਵੋਟਾਂ ਹਬਕਦਲ ਚੋਣ ਖੇਤਰ 'ਚ ਪਾਏ ਗਏ, ਜੋ ਕਦੇ ਕਸ਼ਮੀਰੀ ਪੰਡਿਤਾਂ ਦਾ ਗੜ੍ਹ ਸੀ। ਇਸ ਤੋਂ ਬਾਅਦ ਲਾਲ ਚੌਕ 'ਚ 909 ਅਤੇ ਜਦੀਬਲ 'ਚ 417 ਵੋਟਾਂ ਪਈਆਂ। 18 ਸਤੰਬਰ ਨੂੰ ਪਹਿਲੇ ਪੜਾਅ 'ਚ 34,000 'ਚੋਂ 9,218 ਕਸ਼ਮੀਰੀ ਪੰਡਿਤਾਂ ਨੇ ਜੰਮੂ 'ਚ ਦੱਖਣੀ ਕਸ਼ਮੀਰ ਦੀਆਂ ਸੀਟਾਂ ਲਈ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ, ਜਦਕਿ ਦੂਜੇ ਪੜਾਅ 'ਚ ਬੁੱਧਵਾਰ ਨੂੰ ਮੱਧ ਕਸ਼ਮੀਰ ਦੀਆਂ ਸੀਟਾਂ 'ਤੇ 15,500 ਤੋਂ ਵੱਧ ਵੋਟਰਾਂ 'ਚੋਂ 6,250 ਨੇ ਆਪਣੀ ਵੋਟ ਪਾਈ ਸੀ। ਜੰਮੂ-ਕਸ਼ਮੀਰ ਦੀਆਂ 26 ਵਿਧਾਨ ਸਭਾ ਸੀਟਾਂ 'ਤੇ ਬੁੱਧਵਾਰ ਨੂੰ ਵੋਟਿੰਗ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News