ਅਭਿਨੰਦਨ ਦੇ ਮਾਤਾ-ਪਿਤਾ ਨੂੰ ਦੇਖ ਤਾੜੀਆਂ ਨਾਲ ਗੂੰਜਿਆਂ ਜਹਾਜ਼

03/01/2019 6:35:48 PM

ਨਵੀਂ ਦਿੱਲੀ— ਪਾਕਿਸਤਾਨ ਦੀ ਹਿਰਾਸਤ 'ਚ ਭਾਰਤੀ ਪਲਾਇਟ ਵਿੰਗ ਕਮਾਂਡਰ ਅਭਿਨੰਦਨ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਭਾਰਤ ਨੂੰ ਵਾਪਸ ਸੌਂਪਿਆ ਜਾਵੇਗਾ। ਚੇਨਈ ਤੋਂ ਦਿੱਲੀ ਜਾ ਰਿਹਾ ਇਕ ਜਹਾਜ਼ ਅੱਧੀ ਰਾਤ ਤੋਂ ਬਾਅਦ ਆਪਣੀ ਮੰਜ਼ਲ 'ਤੇ ਰੁਕਿਆ ਤਾਂ ਕਿਸੇ ਨੂੰ ਬੈਗ ਕੱਢਣ ਜਾਂ ਬਾਹਰ ਜਾਣ ਦੀ ਜਲਦਬਾਜ਼ੀ ਨਹੀਂ ਸੀ, ਕਿਉਂਕਿ ਹਰ ਕਿਸੇ ਦੀਆਂ ਨਜ਼ਰਾਂ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਦੇ ਮਾਤਾ-ਪਿਤਾ 'ਤੇ ਟਿਕੀਆਂ ਹੋਈਆਂ ਸਨ। ਏਅਰ ਮਾਰਸ਼ਲ (ਰਿਟਾਇਰਡ) ਐੱਸ. ਵਰਤਮਾਨ ਅਤੇ ਡਾ. ਸ਼ੋਭਾ ਵਰਤਮਾਨ ਦੇ ਸਨਮਾਨ 'ਚ ਸ਼ੁੱਕਰਵਾਰ ਤੜਕੇ ਜਹਾਜ਼ 'ਚ ਸਵਾਰ ਯਾਤਰੀਆਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਅਤੇ ਉਨ੍ਹਾਂ ਨੂੰ ਪਹਿਲਾਂ ਉਤਰਨ ਦਿੱਤਾ। ਸੋਸ਼ਲ ਮੀਡੀਆ 'ਤੇ ਯਾਤਰੀਆਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ 'ਚ ਆਪਣੇ ਬੇਟੇ ਨੂੰ ਲਿਜਾਉਣ ਲਈ ਅੰਮ੍ਰਿਤਸਰ ਜਾਣ ਲਈ ਦਿੱਲੀ ਪੁੱਜੇ ਜੋੜੇ ਨੂੰ ਸਿਰ ਝੁਕਾ ਕੇ ਲੋਕਾਂ ਦਾ ਸਵਾਗਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਜਹਾਜ਼ ਅੱਧੀ ਰਾਤ ਤੋਂ ਬਾਅਦ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ਦਿੱਲੀ ਪੁੱਜਣ ਦੇ ਤੁਰੰਤ ਬਾਅਦ ਜੋੜਾ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ। ਉਹ ਵਾਹਗਾ ਬਾਰਡਾਰ 'ਤੇ ਆਪਣੇ ਬੇਟੇ ਦਾ ਸਵਾਗਤ ਕਰਨ ਲਈ ਤਿਆਰ ਹੈ। 

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਜੰਮੂ-ਕਸ਼ਮੀਰ 'ਚ ਭਾਰਤੀ ਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਆਏ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ਾਂ ਦਾ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਪਿੱਛਾ ਕੀਤਾ। ਭਾਰਤੀ ਬੇੜੇ 'ਚ ਸ਼ਾਮਲ ਇਕ ਮਿਗ-21 ਨੂੰ ਅਭਿਨੰਦਨ ਉੱਡਾ ਰਹੇ ਸਨ। ਉਨ੍ਹਾਂ ਨੇ ਪਾਕਿਸਤਾਨ ਦੇ ਇਕ ਐੱਫ-16 ਲੜਾਕੂ ਜਹਾਜ਼ ਨੂੰ ਨਸ਼ਟ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਜਹਾਜ਼ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਹ ਪੈਰਾਸ਼ੂਟ ਨਾਲ ਹੇਠਾਂ ਉਤਰ ਆਏ। ਅਭਿਨੰਦਨ ਜਦੋਂ ਹੇਠਾਂ ਉਤਰੇ ਤਾਂ ਉਨ੍ਹਾਂ ਨੇ ਖੁਦ ਨੂੰ ਪੀ.ਓ.ਕੇ. 'ਚ ਪਾਇਆ ਅਤੇ ਇਸ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਫੋਰਸਾਂ ਨੇ ਉਨ੍ਹਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ।


DIsha

Content Editor

Related News