ਦੀਪਕੇ ਨੇ ਜੰਤਰ-ਮੰਤਰ ਬੰਦ ਹੋਣ ''ਤੇ ਦੇਸ਼ ਭਰ ''ਚ ਅੰਦੋਲਨ ਦੀ ਦਿੱਤੀ ਚਿਤਾਵਨੀ

Tuesday, Oct 13, 2026 - 05:48 PM (IST)

ਦੀਪਕੇ ਨੇ ਜੰਤਰ-ਮੰਤਰ ਬੰਦ ਹੋਣ ''ਤੇ ਦੇਸ਼ ਭਰ ''ਚ ਅੰਦੋਲਨ ਦੀ ਦਿੱਤੀ ਚਿਤਾਵਨੀ

ਹਿੰਗੋਲੀ (ਏਜੰਸੀ)- ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਈ ਹਈ ਤਾਂ ਇਹ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨਾਂ ਦੇ ਕੇਂਦਰ ਬਣ ਜਾਣਗੇ। ਦੀਪਕੇ ਨੇ ਕਿਹਾ ਕਿ ਜੇਕਰ ਪੁਲਸ ਨੇ ਉਨ੍ਹਾਂ ਨੂੰ ਦਿੱਲੀ ਜਾਂਦੇ ਸਮੇਂ ਰੋਕਦੀ ਹੈ ਤਾਂ ਉਹ ਜਿੱਥੇ ਵੀ ਹਿਰਾਸਤ 'ਚ ਲਏ ਜਾਣਗੇ, ਉੱਥੋਂ ਅੰਦੋਲਨ ਸ਼ੁਰੂ ਕਰਾਂਗੇ। ਸੀਜੇਪੀ ਨੇਤਾ ਨੇ ਇਹ ਵੀ ਕਿਹਾ ਕਿ ਉਹ ਬੁੱਧਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪਾਰਟੀ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਰਾਸ਼ਟਰੀ ਰਾਜਧਾਨੀ ਪਹੁੰਚਣਗੇ।

ਦੀਪਕੇ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ 'ਚ ਆਪਣੇ ਜੱਦੀ ਪਿੰਡ ਸੰਤੁਕ ਪਿੰਪਰੀ 'ਚ ਮੀਡੀਆ ਨਾਲ ਗੱਲ ਕਰ ਰਹੇ ਸਨ। ਉਹ ਆਪਣੀ ਸਵਰਗੀ ਸਾਵਿਤਰੀਬਾਈ ਦੀਪਕੇ ਦੀਆਂ ਅਸਥੀਆਂ ਦੇ ਵਿਸਰਜਨ 'ਚ ਸ਼ਾਮਲ ਹੋਣ ਲਈ ਪਿੰਡ ਆਏ ਹਨ। ਦਿੱਲੀ ਪੁਲਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ 11 ਅਕਤੂਬਰ ਨੂੰ ਜਾਰੀ ਸਥਾਈ ਆਦੇਸ਼ 'ਚ ਵਿਰੋਧ ਪ੍ਰਦਰਸ਼ਨਾਂ ਅਤੇ ਧਰਨਿਆਂ ਲਈ ਤਿੰਨ ਨਵੇਂ ਸਥਾਨ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ 'ਚ ਰਾਮਲੀਲਾ ਮੈਦਾਨ (ਕੇਂਦਰੀ ਦਿੱਲੀ), ਬੁਰਾੜੀ ਮੈਦਾਨ (ਉੱਤਰੀ ਦਿੱਲੀ) ਅਤੇ ਸੀਬੀਡੀ ਗਰਾਊਂਡ (ਪੂਰਬੀ ਦਿੱਲੀ) ਸ਼ਾਮਲ ਹਨ। ਜੰਤਰ-ਮੰਤਰ ਨੂੰ ਤੈਅ ਵਿਰੋਧ ਸਥਾਨਾਂ ਦੀ ਸੂਚੀ 'ਚੋਂ ਹਟਾ ਦਿੱਤਾ ਗਿਆ ਹੈ। ਸੀਜੇਪੀ ਨੇ ਮੰਗਲਵਾਰ ਸਵੇਰੇ ਕਿਹਾ ਕਿ ਭਾਰੀ ਬੈਰੀਕੇਡਿੰਗ ਅਤੇ ਸਖ਼ਤ ਸੁਰੱਖਿਆ ਦੇ ਬਾਵਜੂਦ ਜੰਤਰ-ਮੰਤਰ ਪਹੁੰਚਣ 'ਤੇ ਪੁਲਸ ਨੇ ਉਨ੍ਹਾਂ ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਹਿਰਾਸਤ 'ਚ ਲੈ ਲਿਆ।

ਦੀਪਕੇ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਅੰਦੋਲਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫਾ ਦੇਣ ਤੱਕ ਜਾਰੀ ਰਹੇਗਾ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਲੋਕਤੰਤਰੀ ਅਸਹਿਮਤੀ ਨੂੰ ਦਬਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੰਤਰ-ਮੰਤਰ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News