ਜ਼ਬਰ ਜਨਾਹ ਦਾ ਬਦਲਾ ਲੈਣ ਲਈ ਮਹਿਲਾ ਨੇ ਨੌਜਵਾਨ ਦਾ ਕੀਤਾ ਕਤਲ

06/25/2019 10:36:00 PM

ਕੋਲਕਾਤਾ: ਪੱਛਮੀ ਬੰਗਾਲ ਦੇ ਉਤਰੀ 24 ਪਰਗਣਾ ਜ਼ਿਲੇ 'ਚ ਮੰਗਲਵਾਰ ਨੂੰ ਜ਼ਬਰ ਜਨਾਹ ਦਾ ਬਦਲਾ ਲੈਣ ਲਈ ਮਹਿਲਾ ਨੇ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਹਿਲਾ ਨੇ 2 ਲੋਕਾਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ।  ਮ੍ਰਿਤਕ ਦੀ ਪਛਾਣ ਆਸ਼ਿਫ ਦੇ ਰੂਪ 'ਚ ਹੋਈ ਹੈ, ਜੋ ਕਿ ਮੂਲ ਰੂਪ ਨਾਲ ਬੰਗਲਾਦੇਸ਼ ਦਾ ਰਹਿਣ ਵਾਲਾ ਸੀ ਪਰ ਪਿਛਲੇ ਕੁੱਝ ਸਾਲਾਂ ਤੋਂ ਝੂਰੂਲੀ 'ਚ ਰਹਿ ਰਿਹਾ ਸੀ। ਦੂਜੇ ਪਾਸੇ ਨੌਜਵਾਨ ਦਾ ਕਤਲ ਹੋਣ 'ਤੇ ਗੁੱਸੇ 'ਚ ਆਏ ਲੋਕਾਂ ਨੇ ਹਮਲਾਵਰ ਮਹਿਲਾ ਤੇ ਉਸ ਦੇ 2 ਸਾਥੀਆਂ ਨੂੰ ਫੜ ਕੇ ਕੁੱਟਮਾਰ ਕੀਤੀ ਤੇ ਬਾਅਦ 'ਚ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ। ਮਹਿਲਾ ਦੇ ਇਕ ਸਾਥੀ ਦਾ ਨਾਮ ਅਜੀਜੁਲ ਦਫਾਦਾਰ ਹੈ, ਜੋ ਉਸ ਦਾ ਪਤੀ ਦੱਸਿਆ ਜਾ ਰਿਹਾ ਹੈ, ਜਦਕਿ ਇਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ 'ਚ ਦੋਸ਼ੀ ਮਹਿਲਾ ਦੀ ਸੱਸ ਦਾ ਕਹਿਣਾ ਹੈ ਕਿ ਆਸ਼ਿਫ ਨੇ ਉਸ ਦੀ ਨੂੰਹ ਨਾਲ ਜ਼ਬਰ ਜਨਾਹ ਕੀਤਾ ਸੀ, ਨਾਲ ਹੀ ਇਹ ਗੱਲ ਕਿਸੇ ਹੋਰ ਨੂੰ ਦੱਸਣ 'ਤੇ ਪਤੀ, ਉਸ ਦੇ ਬੱਚਿਆਂ ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਮੁੱਢਲੀ ਜਾਂਚ ਦੇ ਆਧਾਰ 'ਤੇ ਪੁਲਸ ਦਾ ਮੰਨਣਾ ਹੈ ਕਿ ਜਬਰ ਜਨਾਹ ਦਾ ਬਦਲਾ ਲੈਣ ਲਈ ਹੀ ਮਹਿਲਾ ਨੇ ਆਸ਼ਿਫ ਦਾ ਕਤਲ ਕੀਤਾ ਹੋਵੇਗਾ। ਜਾਣਕਾਰੀ ਮੁਤਾਬਕ ਆਸ਼ਿਫ ਇਕ ਚਾਹ ਦੀ ਦੁਕਾਨ 'ਤੇ ਮੰਗਲਵਾਰ ਨੂੰ ਆਪਣਾ ਮੋਟਰਸਾਈਕਲ ਲੈ ਕੇ ਖੜਾ ਸੀ। ਜਿਸ ਦੌਰਾਨ ਮਹਿਲਾ ਵੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਥੇ ਪਹੁੰਚੀ ਗਈ। ਜਿਸ ਨਾਲ ਉਸ ਦੇ ਨਾਲ ਉਸ ਦਾ ਪਤੀ ਅਜੀਜੁਲ ਤੇ ਇਕ ਹੋਰ ਸਾਥੀ ਵੀ ਮੌਜੂਦ ਸਨ। ਨੌਜਵਾਨ ਆਸ਼ਿਫ ਨਾਲ ਗੱਲ ਕਰਨ ਦੌਰਾਨ ਹੀ ਮਹਿਲਾ ਨੇ ਆਪਣੀ ਸਾੜੀ 'ਚੋਂ ਤੇਜ਼ਧਾਰ ਚਾਕੂ ਕੱਢਿਆ ਤੇ ਆਸ਼ਿਫ ਦੀ ਗਰਦਨ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।


Related News