ਲਾਭ ਅਹੁਦਾ ਮਾਮਲਾ: ''ਆਪ'' ਨੇ ਕਿਹਾ- ਚੋਣਾਂ ਤੋਂ ਡਰ ਨਹੀਂ ਲੱਗਦਾ

01/20/2018 5:33:48 PM

ਨਵੀਂ ਦਿੱਲੀ— ਚੋਣ ਕਮਿਸ਼ਨ ਵੱਲੋਂ 20 'ਆਪ' ਵਿਧਾਇਕਾਂ ਨੂੰ ਕਥਿਤ ਤੌਰ 'ਤੇ ਲਾਭ ਦੇ ਅਹੁਦੇ 'ਤੇ ਕਾਬਿਜ਼ ਹੋਣ ਕਾਰਨ ਅਯੋਗ ਐਲਾਨ ਕਰਨ ਦੀ ਸਿਫਾਰਿਸ਼ ਤੋਂ ਬਾਅਦ ਪਾਰਟੀ ਨੇ ਸ਼ਨੀਵਾਰ ਨੂੰ ਪਰੇਸ਼ਾਨ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਚੋਣਾਂ ਤੋਂ ਨਹੀਂ ਡਰਦੀ ਹੈ। 'ਆਪ' ਦੀ ਦਿੱਲੀ ਇਕਾਈ ਦੇ ਮੁਖੀ ਗੋਪਾਲ ਰਾਏ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣੀ ਸਿਫਾਰਿਸ਼ ਭੇਜਣ ਤੋਂ ਪਹਿਲਾਂ ਪਾਰਟੀ ਦਾ ਪੱਖ ਨਹੀਂ ਸੁਣਿਆ। ਉਨ੍ਹਾਂ ਨੇ ਕਿਹਾ,''ਇਹ ਅਲੋਕਤੰਤਰੀ ਕਦਮ ਹੈ। ਉਹ ਦਿੱਲੀ ਦੇ ਲੋਕਾਂ, ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਤੋਂ ਬਦਲਾ ਲੈ ਰਹੇ ਹਨ।''
'ਆਪ' ਨੇਤਾ ਨੇ ਕਿਹਾ ਕਿ 11 ਰਾਜਾਂ 'ਚ ਸੰਸਦੀ ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਪਰ ਸਿਰਫ 'ਆਪ' ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਇਹ ਦੋਹਰਾ ਮਾਪਦੰਡ ਹੈ। ਕੀ ਸੰਵਿਧਾਨ ਸਭ 'ਤੇ ਲਾਗੂ ਨਹੀਂ ਹੁੰਦਾ ਹੈ? ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਬ੍ਰਿਟਿਸ਼ ਰਾਜ ਤੋਂ ਵੀ ਬੁਰਾ ਹੈ।'' ਰਾਏ ਨੇ ਕਿਹਾ,''ਅਸੀਂ ਨਿਆਂ ਦੀ ਮੰਗ ਨੂੰ ਲੈ ਕੇ ਸਾਰੇ ਲੋਕਤੰਤਰੀ ਮੰਚਾਂ 'ਤੇ ਜਾਵਾਂਗੇ।'' ਲੋਕਾਂ ਤੱਕ 'ਆਪ' ਦੀ ਪਹੁੰਚ ਨੂੰ ਰੇਖਾਂਕਿਤ ਕਰਦੇ ਹੋਏ ਰਾਏ ਨੇ ਕਿਹਾ,''ਅਸੀਂ ਚੋਣਾਂ ਤੋਂ ਡਰੇ ਨਹੀਂ ਹਾਂ। ਸਾਡੀ ਕਿਸਮਤ ਲੋਕ ਤੈਅ ਕਰਦੇ ਹਨ।''


Related News