‘ਆਪ’ ਨੇ ਗੁਜਰਾਤ ’ਚ ਖੇਡ ਵਿਗਾੜੀ : ਚਿਦਾਂਬਰਮ

Monday, Dec 12, 2022 - 11:22 AM (IST)

‘ਆਪ’ ਨੇ ਗੁਜਰਾਤ ’ਚ ਖੇਡ ਵਿਗਾੜੀ : ਚਿਦਾਂਬਰਮ

ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ ਹੈ ਕਿ 2024 ਦੀਆਂ ਆਮ ਚੋਣਾਂ ਲਈ ਕਾਂਗਰਸ ਹੀ ਉਹ ਧਰੁਵ ਬਣਨ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਹੈ ਜਿਸ ਦੇ ਆਲੇ-ਦੁਆਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੋਧੀ ਫਰੰਟ ਬਣਾਇਆ ਜਾ ਸਕਦਾ ਹੈ।

ਇਕ ਇੰਟਰਵਿਊ ਦੌਰਾਨ ਚਿਦਾਂਬਰਮ ਨੇ ਐਤਵਾਰ ਕਿਹਾ ਕਿ ਹਰਿਆਣਾ ਅਤੇ ਪੰਜਾਬ ਨੂੰ ਛੱਡ ਦਿੱਤਾ ਜਾਏ ਤਾਂ ਦਿੱਲੀ ਤੋਂ ਬਾਹਰ ਆਮ ਆਦਮੀ ਆਦਮੀ (ਆਪ) ਨੂੰ ਬਹੁਤੀ ਪ੍ਰਸਿੱਧੀ ਹਾਸਲ ਨਹੀਂ ਹੈ। ਕਾਂਗਰਸ ਨੂੰ ਗੁਜਰਾਤ ਵਿੱਚ ਹੋਈ ਹਾਰ ਤੋਂ ਸਬਕ ਸਿੱਖਣਾ ਚਾਹੀਦਾ ਹੈ। ਸਖ਼ਤ ਮੁਕਾਬਲੇ ਵਾਲੀਆਂ ਚੋਣਾਂ ਵਿੱਚ ‘ਸਾਈਲੈਂਟ’ ਪ੍ਰਚਾਰ ਕਰਨ ਵਰਗੀ ਕੋਈ ਚੀਜ਼ ਨਹੀਂ ਹੈ।

ਕਾਂਗਰਸ ਨੇਤਾ ਨੇ ਕਿਹਾ ਕਿ ‘ਆਪ’ ਨੇ ਗੁਜਰਾਤ ’ਚ ਉਸੇ ਤਰ੍ਹਾਂ ਖੇਡ ਵਿਗਾੜ ਦਿੱਤੀ, ਜਿਸ ਤਰ੍ਹਾਂ ਗੋਆ ਅਤੇ ਉਤਰਾਖੰਡ ’ਚ ਵਿਗਾੜੀ ਸੀ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾਵਾਂ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਤੱਥ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਭਾਜਪਾ ਤਿੰਨਾਂ ਵਿੱਚ ਸੱਤਾ ਵਿੱਚ ਸੀ, ਪਰ ਦੋ ਵਿੱਚ ਹਾਰ ਗਈ। ਇਹ ਭਾਜਪਾ ਲਈ ਵੱਡਾ ਝਟਕਾ ਹੈ। ਗੁਜਰਾਤ ਵਿੱਚ ਜਿੱਤ ਮਹੱਤਵਪੂਰਨ ਹੈ, ਪਰ ਇਸ ਤੱਥ ਨੂੰ ਛੁਪਾਇਅਾ ਨਹੀਂ ਸਕਦਾ ਕਿ ਸੱਤਾਧਾਰੀ ਭਾਜਪਾ ਨੂੰ ਹਿਮਾਚਲ ਪ੍ਰਦੇਸ਼ ਅਤੇ ਐੱਮ. ਸੀ. ਡੀ. ਵਿੱਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਚਿਦਾਂਬਰਮ ਨੇ ਕਿਹਾ ਕਿ ਇਹ ਭਾਜਪਾ ਲਈ ਵੱਡਾ ਝਟਕਾ ਹੈ। ਗੁਜਰਾਤ ਵਿੱਚ ਜਿੱਤ ਮਹੱਤਵਪੂਰਨ ਹੈ, ਪਰ ਇਹ ਇਸ ਤੱਥ ਨੂੰ ਛੁਪਾ ਨਹੀਂ ਸਕਦਾ ਕਿ ਸੱਤਾਧਾਰੀ ਭਾਜਪਾ ਨੂੰ ਹਿਮਾਚਲ ਪ੍ਰਦੇਸ਼ ਅਤੇ ਐਮ. ਸੀ .ਡੀ. ਦੀਆਂ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਅਤੇ ‘ਆਪ’ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਹਿਮਾਚਲ ਪ੍ਰਦੇਸ਼ ਵਿੱਚ ਵੋਟਾਂ ਦਾ ਕੁੱਲ ਫਰਕ ਘੱਟ ਹੋ ਸਕਦਾ ਹੈ, ਪਰ ਰਾਜ ਵਿੱਚ ਇਹ ਚੋਣ ਰਾਸ਼ਟਰਪਤੀ ਚੋਣ ਦੀ ਸ਼ੈਲੀ ਵਿੱਚ ਨਹੀਂ ਸੀ। ਇਹ ਹਲਕਾ ਵਾਰ ਚੋਣ ਸੀ ਅਤੇ ਸਾਨੂੰ ਹਰੇਕ ਹਲਕੇ ਵਿੱਚ ਫਰਕ ਦੇਖਣ ਨੂੰ ਮਿਲਿਆ।
ਪ੍ਰਧਾਨ ਮੰਤਰੀ ਨੇ ਹਿਮਾਚਲ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਮਿਲੀਆਂ ਵੋਟਾਂ ਵਿੱਚ ਇੱਕ ਫੀਸਦੀ ਤੋਂ ਵੀ ਘੱਟ ਫਰਕ ਦਾ ਜ਼ਿਕਰ ਕੀਤਾ ਸੀ। ਇਸ ਬਾਰੇ ਪੁੱਛੇ ਜਾਣ ’ਤੇ ਚਿਦਾਂਬਰਮ ਨੇ ਕਿਹਾ ਕਿ ਕਾਂਗਰਸ ਵੱਲੋਂ ਜਿੱਤੇ ਗਏ 40 ਹਲਕਿਆਂ ’ਚੋਂ ਕਈਆਂ ’ਤੇ ਜਿੱਤ ਦਾ ਫਰਕ ਬਹੁਤ ਵੱਡਾ ਸੀ।

ਗੁਜਰਾਤ ਵਿੱਚ ਕਾਂਗਰਸ ਦੀ ਹਾਰ ਅਤੇ ਰਾਜ ਵਿੱਚ ਜ਼ੋਰਦਾਰ ਚੋਣ ਪ੍ਰਚਾਰ ਦੀ ਘਾਟ ਬਾਰੇ ਪੁੱਛੇ ਜਾਣ ’ਤੇ ਚਿਦਾਂਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਰਾਜ ਵਿੱਚ ਅਜਿਹੀ ਕੋਈ ਰਣਨੀਤੀ ਅਪਣਾਈ ਗਈ ਹੈ ਜਾਂ ਨਹੀਂ। ਮੇਰੀ ਸਮਝ ’ਚ ਕਾਂਗਰਸ ਨੂੰ ਗੁਜਰਾਤ ’ਚ ਕੋਈ ਖਾਸ ਉਮੀਦ ਨਹੀਂ ਸੀ। ਮੇਰਾ ਮੰਨਣਾ ਹੈ ਕਿ ਪਾਰਟੀ ਨੂੰ ਹਰ ਚੋਣ ਵਿਚ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਲੜਨਾ ਚਾਹੀਦਾ ਹੈ।


author

Rakesh

Content Editor

Related News