MCD ਚੋਣਾਂ ’ਚ ਟਿਕਟ ਵੇਚਣ ਦੇ ਇਲਜ਼ਾਮ ’ਚ ‘ਆਪ’ ਵਿਧਾਇਕ ਦਾ PA ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Wednesday, Nov 16, 2022 - 10:54 AM (IST)

ਨਵੀਂ ਦਿੱਲੀ (ਕਮਲ ਕਾਂਸਲ)- ਦਿੱਲੀ ਨਗਰ ਨਿਗਮ ਚੋਣਾਂ (MCD) ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਹੈ। ਰਿਸ਼ਵਤ ਲੈਣ ਦੇ ਇਲਜ਼ਾਮ ’ਚ ਦਿੱਲੀ ਪੁਲਸ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ACB) ਨੇ ਮਾਡਲ ਟਾਊਨ ਦੇ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਦੇ ਸਾਲੇ ਅਤੇ ਪੀਏ ਸਮੇਤ 3 ਦੋਸ਼ੀਆਂ ਨੂੰ MCD ਦੀ ਟਿਕਟ ਵੇਚਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਹੈ ਕਿ ਇਨ੍ਹਾਂ ਨੇ 90 ਲੱਖ ਰੁਪਏ ’ਚ ਟਿਕਟ ਦਾ ਸੌਦਾ ਕੀਤਾ ਸੀ।

ਇਹ ਵੀ ਪੜ੍ਹੋ- MCD ਚੋਣਾਂ : ਟਿਕਟ ਨਹੀਂ ਮਿਲਣ ਤੋਂ ਨਾਰਾਜ਼ 'ਆਪ' ਦੇ ਸਾਬਕਾ ਕੌਂਸਲਰ ਟਾਵਰ 'ਤੇ ਚੜ੍ਹੇ

ਓਧਰ ‘ਆਪ’ ਵਿਧਾਇਕ ਅਖਿਲੇਸ਼ ਤ੍ਰਿਪਾਠੀ ਨੇ ਇਸ ਪੂਰੇ ਮਾਮਲੇ ’ਤੇ ਕਿਹਾ ਕਿ ਜਿਸ ਨੂੰ ਟਿਕਟ ਨਹੀਂ ਮਿਲਦੀ ਹੈ, ਇਸ ਤਰ੍ਹਾਂ ਦੇ ਦੋਸ਼ ਲਾਉਂਦੇ ਹਨ। ਭਾਜਪਾ ਲਗਾਤਾਰ ਇਸ ਕੋਸ਼ਿਸ਼ ’ਚ ਜੁੱਟੀ ਹੈ ਕਿ ਆਮ ਆਦਮੀ ਪਾਰਟੀ ਨੂੰ ਪ੍ਰੇਸ਼ਾਨ ਕੀਤਾ ਜਾਵੇ। ਇਸ ਤਰ੍ਹਾਂ ਦੇ ਹੱਥਕੰਡੇ ਉਹ ਅਪਣਾਉਣਗੇ। ਇੱਥੋਂ ਦੇ ਸਮੀਕਰਨ ਦੇ ਹਿਸਾਬ ਨਾਲ ਜਿੱਤਣ ਵਾਲੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ। ਇਸ ਸੀਟ ’ਤੇ ਬਹੁਤ ਸਾਰੇ ਲੋਕ ਟਿਕਟ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਵੀ ਐੱਨ. ਸੀ. ਬੀ. ਲਾਉਣੀ ਹੈ, ਲਾਓ। ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਈਮਾਨਦਾਰ ਹਨ, ਖੇਤਰ ਦੇ ਲੋਕ ਵੀ ਜਾਣਦੇ ਹਨ। 

ਇਹ ਵੀ ਪੜ੍ਹੋ- MCD ਚੋਣਾਂ: AAP ਨੇ ਜਾਰੀ ਕੀਤੀ 117 ਉਮੀਦਵਾਰਾਂ ਦੀ ਦੂਸਰੀ ਲਿਸਟ

ਦੱਸਣਯੋਗ ਹੈ ਕਿ MCD ਦੀਆਂ ਚੋਣਾਂ 4 ਦਸੰਬਰ ਨੂੰ ਹੋਵੇਗੀ ਅਤੇ 7 ਦਸੰਬਰ ਨੂੰ ਚੋਣਾਂ ਦੇ ਨਤੀਜੇ ਆਉਣਗੇ। ਏਕੀਕਰਨ ਤੋਂ ਬਾਅਦ ਦਿੱਲੀ ਨਗਰ ਨਿਗਮ ਦੇ 250 ਵਾਰਡਾਂ 'ਤੇ ਚੋਣਾਂ ਹੋਣਗੀਆਂ। ਇਸ ਤੋਂ ਪਹਿਲਾਂ ਦਿੱਲੀ ਨਗਰ ਨਿਗਮ ਤਿੰਨ ਹਿੱਸਿਆਂ 'ਚ ਵੰਡਿਆ ਸੀ ਅਤੇ ਕੁੱਲ 272 ਵਾਰਡ ਸਨ। ਤਾਜ਼ਾ ਹੱਦਬੰਦੀ 'ਚ ਵਾਰਡ ਦੀ ਗਿਣਤੀ ਘਟਾ ਕੇ 272 ਤੋਂ 250 ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- MCD ਚੋਣਾਂ: AAP ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ, ਭਗਵੰਤ ਮਾਨ ਸਮੇਤ ਇਨ੍ਹਾਂ ਨੇਤਾਵਾਂ ਨੂੰ ਮਿਲੀ ਜਗ੍ਹਾ


Tanu

Content Editor

Related News