AAP ਵਿਧਾਇਕ ਦੇ ਪਿਤਾ ਦੀ ਸਾਦਗੀ ਨੇ ਦੀਵਾਨੇ ਕੀਤੇ ਲੋਕ, ਅੱਜ ਵੀ ਚਲਾਉਂਦੇ ਨੇ ''ਪੰਕਚਰ'' ਦੀ ਦੁਕਾਨ

02/23/2020 2:57:47 PM

ਭੋਪਾਲ/ ਦਿੱਲੀ— ਦਿੱਲੀ 'ਚ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਮੁੜ ਸੱਤਾ 'ਚ ਆਈ ਹੈ ਅਤੇ ਸਰਕਾਰ ਦਾ ਕੰਮਕਾਜ ਵੀ ਸ਼ੁਰੂ ਹੋ ਚੁੱਕਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਵਿਕਾਸ ਮਾਡਲ ਜ਼ਰੀਏ ਸਾਬਤ ਕਰ ਦਿੱਤਾ ਕਿ ਜਿੱਤ ਆਮ ਆਮਦੀ ਦੀ ਹੋਈ ਹੈ। ਦਿੱਲੀ ਫਤਿਹ ਕਰਨ ਦੀਆਂ ਤਮਾਮ ਕਹਾਣੀਆਂ ਵਿਚਾਲੇ ਇਕ ਕਹਾਣੀ ਦਿੱਲੀ ਦੇ ਅਜਿਹੇ ਵਿਧਾਇਕ ਦੀ ਵੀ ਹੈ, ਜੋ ਦਿੱਲੀ ਦੀ ਜਨਤਾ ਵਿਚਾਲੇ ਇਕ ਮੁੱਖ ਚਿਹਰੇ ਵਜੋਂ ਉਭਰਿਆ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਪਿਤਾ ਅੱਜ ਵੀ ਮੱਧ ਪ੍ਰਦੇਸ਼ ਦੇ ਸ਼ਹਿਰ ਭੋਪਾਲ ਵਿਚ ਆਮ ਜ਼ਿੰਦਗੀ ਬਤੀਤ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਦਿੱਲੀ ਦੇ ਜੰਗਪੁਰਾ ਤੋਂ 'ਆਪ' ਪਾਰਟੀ ਦੀ ਟਿਕਟ 'ਤੇ ਚੋਣ ਜਿੱਤੇ ਪ੍ਰਵੀਨ ਕੁਮਾਰ ਦੀ।

PunjabKesari

ਪ੍ਰਵੀਨ ਦੇ ਪਿਤਾ ਦੇਸ਼ਮੁੱਖ ਅੱਜ ਵੀ ਭੋਪਾਲ 'ਚ ਆਪਣੀ ਟਾਇਰ ਰਿਪੇਅਰਿੰਗ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਆਪਣੇ ਬੇਟੇ ਦੀ ਜਿੱਤ 'ਤੇ ਮਾਣ ਨਾਲ ਭਰੇ ਪਿਤਾ ਦੇਸ਼ਮੁੱਖ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਕਿੰਨਾ ਵੀ ਸਫਲ ਹੋਇਆ ਹੋਵੇ ਪਰ ਉਹ ਹੁਣ ਵੀ ਆਮ ਜਿਹੀ ਜ਼ਿੰਦਗੀ ਜੀਅ ਕੇ ਹੀ ਖੁਸ਼ ਹਨ। ਦੇਸ਼ਮੁੱਖ ਦੱਸਦੇ ਹਨ ਕਿ ਭੋਪਾਲ ਦੀ ਇਸ ਟਾਇਰ ਰਿਪੇਅਰਿੰਗ ਦੀ ਦੁਕਾਨ ਦੀ ਕਮਾਈ ਤੋਂ ਹੀ ਮੇਰੇ ਬੱਚੇ ਪੜ੍ਹ-ਲਿਖ ਕੇ ਚੰਗੇ ਇਨਸਾਨ ਬਣੇ ਅਤੇ ਇਸ ਮੁਕਾਮ ਤਕ ਪਹੁੰਚੇ। ਅਜਿਹੇ ਵਿਚ ਉਨ੍ਹਾਂ ਦੇ ਸਫਲ ਹੋਣ ਤੋਂ ਬਾਅਦ ਇਸ ਦੁਕਾਨ ਨੂੰ ਛੱਡਣਾ ਮੇਰੇ ਲਈ ਸੰਭਵ ਨਹੀਂ ਹੋਵੇਗਾ। ਦੇਸ਼ਮੁੱਖ ਕਹਿੰਦੇ ਹਨ ਕਿ ਉਹ ਆਪਣੇ ਬੇਟੇ ਦੀ ਮਿਹਨਤ ਨੂੰ ਸਲਾਮ ਕਰਦੇ ਨਹੀਂ ਥੱਕਦੇ। ਇੱਥੇ ਦੱਸ ਦੇਈਏ ਕਿ 35 ਸਾਲਾ ਪ੍ਰਵੀਣ ਦੋ ਵਾਰ ਦਿੱਲੀ ਦੀ ਜੰਗਪੁਰਾ ਸੀਟ ਤੋਂ ਚੋਣ ਜਿੱਤ ਚੁੱਕੇ ਹਨ। 

PunjabKesari

ਦੇਸ਼ਮੁੱਖ ਦੱਸਦੇ ਹਨ ਕਿ ਉਨ੍ਹਾਂ ਦੇ ਦੋ ਬੇਟਿਆਂ 'ਚ ਪ੍ਰਵੀਨ ਛੋਟੇ ਹਨ ਅਤੇ ਦਿੱਲੀ ਵਿਚ ਵਿਧਾਇਕ ਹਨ। ਪ੍ਰਵੀਣ ਦੇ ਵੱਡੇ ਭਰਾ ਹੈਦਰਾਬਾਦ ਦੀ ਇਕ ਕੰਪਨੀ 'ਚ ਕੰਮ ਕਰਦੇ ਹਨ। ਪ੍ਰਵੀਣ ਕੁਮਾਰ ਮੂਲ ਰੂਪ ਤੋਂ ਭੋਪਾਲ ਦੇ ਹੀ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਇੱਥੇ ਹੀ ਐੱਮ. ਬੀ. ਏ. ਤਕ ਦੀ ਸਿੱਖਿਆ ਭੋਪਾਲ ਤੋਂ ਹੀ ਪ੍ਰਾਪਤ ਕੀਤੀ ਹੈ। ਪ੍ਰਵੀਣ 2011 'ਚ ਅਰਵਿੰਦ ਕੇਜਰੀਵਾਲ ਦੇ ਸੰਪਰਕ ਵਿਚ ਆਏ ਸਨ ਅਤੇ 2012 ਦੇ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਉਨ੍ਹਾਂ ਨੇ ਦਿੱਲੀ 'ਚ ਸਰਗਰਮ ਰੂਪ ਨਾਲ ਮੁਹਿੰਮ ਦਾ ਹਿੱਸਾ ਬਣੇ। ਸਾਲ 2013 'ਚ ਆਮ ਆਦਮੀ ਪਾਰਟੀ ਨੇ ਪ੍ਰਵੀਣ ਨੂੰ ਦਿੱਲੀ ਤੋਂ ਉਮੀਦਵਾਰ ਬਣਾਇਆ। ਸ਼ੁਰੂਆਤੀ ਤੌਰ 'ਤੇ ਪ੍ਰਵੀਣ ਇਸ ਤੋਂ ਪਰੇਸ਼ਾਨ ਸਨ ਕਿ ਚੋਣ ਲੜਨ ਲਈ ਪੈਸੇ ਖਰਚ ਹੋਣਗੇ, ਉਸ ਦਾ ਇੰਤਜ਼ਾਮ ਕਿੱਥੋਂ ਹੋਵੇਗਾ ਪਰ ਪਰਿਵਾਰ ਨੇ ਜਦੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਤਾਂ ਪ੍ਰਵੀਣ ਚੋਣਾਵੀ ਮੈਦਾਨ 'ਚ ਉਤਰ ਗਏ।  


Tanu

Content Editor

Related News