ਸਦਨ ''ਚ ਭਾਜਪਾ ਵਿਧਾਇਕਾਂ ਨੂੰ ''ਆਪ'' ਵਿਧਾਇਕ ਨੇ ਕੱਢੀਆਂ ਗਾਲਾਂ

08/11/2017 8:01:45 PM

ਨਵੀਂ ਦਿੱਲੀ— ਦਿੱਲੀ ਵਿਧਾਨਸਭਾ 'ਚ ਆਗੂ ਵਿਰੋਧੀ ਵਜਿੰਦਰ ਗੁਪਤਾ ਨੇ ਆਪਣੇ ਟਵਿਟਰ ਅਕਾਂਊਟ 'ਤੇ ਇਕ ਵੀਡੀਓ ਅਪਲੋਡ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਦਨ 'ਚ ਉਨ੍ਹਾਂ  ਅਤੇ ਬੀ. ਜੇ. ਪੀ. ਦੇ ਵਿਧਾਇਕਾਂ ਨੂੰ 'ਆਪ' ਦੇ ਵਿਧਾਇਕਾਂ ਵਲੋਂ ਗਾਲਾਂ ਕੱਢੀਆਂ ਜਾਂਦੀਆਂ ਹਨ।
ਵਜਿੰਦਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨਿਤਿਨ ਤਿਆਗੀ ਭਾਜਪਾ ਦੇ ਵਿਧਾਇਕਾਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਗਾਲਾਂ ਕੱਢਦੇ ਹਨ। ਵੀਡੀਓ ਨਾਲ ਉਨ੍ਹਾਂ ਨੇ ਲਿਖਿਆ ਕਿ ਜਦੋਂ ਅਸੀਂ ਸਦਨ 'ਚ ਜਨਹਿਤ ਦਾ ਮੁੱਦਾ ਚੁੱਕਦੇ ਹਾਂ ਅਤੇ ਸਰਕਾਰ ਦੀ ਨਾਕਾਮਯਾਬੀ 'ਤੇ ਪ੍ਰਸ਼ਨ ਕਰਦੇ ਹਾਂ ਤਾਂ 'ਆਪ' ਦੇ ਆਗੂ ਅਤੇ ਵਿਧਾਇਕ ਸਾਨੂੰ ਬੁਰੇ ਸ਼ਬਦ ਕਹਿ ਕੇ ਗਾਲਾਂ ਕੱਢਦੇ ਹਨ। ਇਹ ਲੋਕਤੰਤਰ ਦੀ ਹੱਤਿਆ ਹੈ। 
ਵੀਡੀਓ 'ਚ ਲਕਸ਼ਮੀ ਨਗਰ ਤੋਂ 'ਆਪ' ਵਿਧਾਇਕ ਨਿਤਿਨ ਤਿਆਗੀ ਭਾਜਪਾ ਵਿਧਾਇਕ ਵਜਿੰਦਰ ਗੁਪਤਾ ਅਤੇ ਮਨਜਿੰਦਰ ਸਿਰਸਾ 'ਤੇ ਤੰਜ ਕੱਸਦੇ ਹੋਏ ਉਨ੍ਹਾਂ ਨੂੰ ਕਾਂਮੇਡੀ ਕਿੰਗ ਕਹਿ ਰਹੇ ਹਨ। ਭਾਜਪਾ ਵਿਧਾਇਕ ਨੇ ਦੱਸਿਆ ਕਿ ਉਹ ਕਹਿੰਦੇ ਹਨ ਕਿ ਇਨ੍ਹਾਂ ਲੋਕਾਂ ਕੋਲ ਕੋਈ ਕੰਮ ਧੰਦਾ ਹੈ ਨਹੀਂ, ਜਿਸ ਤੋਂ ਬਾਅਦ ਉਹ ਬੁਰੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਹੁਣ ਇਹ ਵੀਡੀਓ ਵਾਇਰਲ ਹੋ ਗਿਆ ਹੈ। 


Related News