ਆਮ ਆਦਮੀ ਪਾਰਟੀ ਦੇ ਇਸ ਆਗੂ ਦੀ ਖੁੱਲ੍ਹੀ ਪੋਲ, ਪੁਲਸ ਨੇ ਕੀਤਾ ਗ੍ਰਿਫਤਾਰ

03/19/2017 2:52:07 PM

ਨਵੀਂ ਦਿੱਲੀ— ਦਿੱਲੀ ਪੁਲਸ ਨੇ ਲੁੱਟ-ਖੋਹ ਦੇ ਮਾਮਲੇ ''ਚ ਆਮ ਆਦਮੀ ਪਾਰਟੀ ਦੇ ਇਕ ਆਗੂ ਨੂੰ ਗ੍ਰਿਫਤਾਰ ਕੀਤਾ ਹੈ। ''ਆਪ'' ਆਗੂ ਨਜ਼ੀਬ (25) ਹੈ ਅਤੇ ਅੱਜਕਲ੍ਹ ਉਹ ਆਮ ਆਦਮੀ ਪਾਰਟੀ ਦੀ ਨੌਜਵਾਨ ਇਕਾਈ ਦਾ ਪ੍ਰਧਾਨ ਹੈ। ਪੁਲਸ ਨੇ ਨਜ਼ੀਬ ਕੋਲੋਂ ਲੁੱਟੀ ਗਈ ਰਕਮ ਦਾ ਕਾਫੀ ਹਿੱਸਾ ਬਰਾਮਦ ਕਰ ਲਿਆ ਹੈ। ਪੁਲਸ ਮੁਤਾਬਕ ਬੀਤੀ 12 ਮਾਰਚ ਨੂੰ ਨਜ਼ੀਬ ਅਤੇ ਉਸ ਦੇ ਦੋਸਤਾਂ ਨੇ ਬੰਦੂਕ ਦੀ ਨੋਕ ''ਤੇ ਦਿੱਲੀ ਦੇ ਮੌਜਪੁਰ ਇਲਾਕੇ ''ਚ ਇਕ ਵਿਅਕਤੀ ਤੋਂ 25 ਲੱਖ ਰੁਪਏ ਲੁੱਟ ਲਏ ਸਨ। ਲੁੱਟ-ਖੋਹ ਦੌਰਾਨ ਬਦਮਾਸ਼ਾਂ ਨੇ ਗੋਲੀਬਾਰੀ ਵੀ ਕੀਤੀ ਸੀ। ਇਸ ਗੋਲੀਬਾਰੀ ''ਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ। ਵਾਰਦਾਤ ਤੋਂ ਬਾਅਦ ਮੌਕੇ ਤੋਂ ਭੱਜਦੇ ਬਦਮਾਸ਼ਾਂ ''ਚੋਂ ਰਾਹਗੀਰਾਂ ਨੇ ਫੁਰਕਾਨ ਨਾਂ ਦੇ ਇਕ ਬਦਮਾਸ਼ ਨੂੰ ਦਬੋਚ ਲਿਆ ਸੀ। ਪੁਲਸ ਜਾਂਚ ''ਚ ਪਤਾ ਲੱਗਾ ਹੈ ਕਿ ਵਾਂਟੇਡ ਬਦਮਾਸ਼ ਫੁਰਕਾਨ ਹੀ ਗੈਂਗ ਦਾ ਲੀਡਰ ਹੈ। ਫੁਰਕਾਨ ਇਸ ਤੋਂ ਪਹਿਲਾਂ ਵੀ ਲੁੱਟ-ਖੋਹ ਦੀਆਂ 2 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਸ ਨੇ ਫੁਰਕਾਨ ਦੀ ਨਿਸ਼ਾਨਦੇਹੀ ''ਤੇ ਜਾਨੀ, ਫੈਸਲ, ਨਾਵੇਦ ਅਤੇ ਉਸ ਦੇ ਭਰਾ ਨਜ਼ੀਬ ਨੂੰ ਗ੍ਰਿਫਤਾਰ ਕਰ ਲਿਆ ਹੈ। ਨਜ਼ੀਬ ''ਆਪ'' ਪਾਰਟੀ ਦੀ ਨੌਜਵਾਨ ਇਕਾਈ ਦਾ ਪ੍ਰਧਾਨ ਹੈ, ਉਸ ਕੋਲੋਂ ਪੁਲਸ ਨੇ 16 ਲੱਖ, 6 ਹਜ਼ਾਰ ਰੁਪਏ ਦੀ ਰਕਮ ਬਰਾਮਦ ਕਰ ਲਈ ਹੈ। ਪੁਲਸ ਨੇ ਨਜ਼ੀਬ ਕੋਲੋਂ ਇਕ ਪਿਸਤੌਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਬਰਾਮਦ ਮੋਟਰਸਾਈਕਲ ਚੋਰੀ ਦੀ ਹੈ। ਪੁਲਸ ਵਲੋਂ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ 20 ਤੋਂ ਵੱਧ ਲੁੱਟ-ਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਫਿਲਹਾਲ ਪੁਲਸ ਦੋਸ਼ੀਆਂ ਤੋਂ ਹੋਰ ਪੁੱਛਗਿਛ ਕਰ ਰਹੀ ਹੈ। ਲੁੱਟ-ਖੋਹ ਦੀਆਂ ਘਟਨਾਵਾਂ ''ਚ ਆਮ ਆਦਮੀ ਪਾਰਟੀ ਦੇ ਆਗੂ ਦੇ ਸ਼ਾਮਲ ਹੋਣ ''ਤੇ ਪੁਲਸ ਵੀ ਹੈਰਾਨੀ ''ਚ ਹੈ।


Related News