''ਆਪ'' ਦੀ ਨਰਿੰਦਰ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਨ ਲਈ ਵਧਾਈ
Thursday, May 23, 2019 - 02:17 PM (IST)

ਨਵੀਂ ਦਿੱਲੀ — ਆਮ ਆਦਮੀ ਪਾਰਟੀ(ਆਪ) ਨੇ 17ਵੀਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਵੱਡੀ ਜਿੱਤ ਵੱਲ ਵਧਦੇ ਹੋਣ 'ਤੇ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਜਨਤਾ ਦੇ ਫੈਸਲੇ ਦਾ ਸਨਮਾਨ ਕਰਦੀ ਹੈ। ਅੱਜ ਵੋਟਾਂ ਦੀ ਜਾਰੀ ਗਿਣਤੀ ਦੇ ਰੁਝਾਨਾਂ ਵਿਚ ਭਾਜਪਾ ਇਕ ਵਾਰ ਫਿਰ ਵੱਡੀ ਲੀਡ ਨਾਲ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ। ਆਪ ਨੇਤਾ ਸੌਰਭ ਭਾਰਦਵਾਜ ਨੇ ਪਾਰਟੀ ਵਲੋਂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ, 'ਅਸੀਂ ਜਨਤਾ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ। ਭਾਜਪਾ ਨੂੰ ਜਿੱਤ ਦੀ ਵਧਾਈ ਦੇ ਨਾਲ ਹੀ ਮੋਦੀ ਨੂੰ ਇਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ।'