ਗੁਜਰਾਤ 'ਚ ਨਹੀਂ ਚੱਲਿਆ 'ਆਪ' ਦਾ ਝਾੜੂ, CM ਅਹੁਦੇ ਦੇ ਉਮੀਦਵਾਰ ਇਸੁਦਾਨ ਗੜ੍ਹਵੀ ਹਾਰੇ

Thursday, Dec 08, 2022 - 03:46 PM (IST)

ਖੰਭਾਲੀਆ (ਭਾਸ਼ਾ)- ਗੁਜਰਾਤ 'ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸੁਦਾਨ ਗੜ੍ਹਵੀ ਖੰਭਾਲੀਆ ਸੀਟ 'ਤੇ ਹਾਰ ਗਏ ਹਨ। ਇਸੁਦਾਨ ਗੜ੍ਹਵੀ ਭਾਜਪਾ ਦੇ ਉਮੀਦਵਾਰ ਆਇਰ ਮੁਲੁਭਾਈ ਹਰਦਾਸਭਾਈ ਬੇਰਾ ਤੋਂ ਹਰੇ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਬੇਰਾ ਨੇ 77834 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਇਸੁਦਾਨ ਗੜ੍ਹਵੀ ਨੂੰ 59089 ਵੋਟਾਂ ਮਿਲੀਆਂ। 

ਇਹ ਵੀ ਪੜ੍ਹੋ : ਗੁਜਰਾਤ ਚੋਣ ਨਤੀਜੇ: ਵੋਟਾਂ ਦੀ ਗਿਣਤੀ ਜਾਰੀ, ਸ਼ੁਰੂਆਤੀ ਰੁਝਾਨਾਂ ’ਚ BJP ਨੇ ਬਣਾਈ ਲੀਡ, ‘AAP’ ਤੇ ਕਾਂਗਰਸ ਪਿੱਛੇ

'ਆਪ' 'ਚ ਸ਼ਾਮਲ ਹੋ ਕੇ ਰਾਜਨੀਤੀ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਕ ਲੋਕਪ੍ਰਿਯ ਗੁਜਰਾਤੀ ਸਮਾਚਾਰ ਵਾਚਕ ਰਹੇ ਗੜ੍ਹਵੀ ਦਾ ਅਕਸ ਕਾਫ਼ੀ ਸਾਫ਼-ਸੁਥਰਾ ਰਿਹਾ ਹੈ ਅਤੇ ਉਹ ਸੂਬੇ 'ਚ ਆਪਣੀ ਪਾਰਟੀ ਦੇ ਮੁੱਖ  ਪ੍ਰਚਾਰਕ ਵਜੋਂ ਉੱਭਰੇ ਹਨ ਪਰ ਚੋਣ ਜਾਣਕਾਰਾਂ ਨੇ ਦਾਅਵਾ ਕੀਤਾ ਸੀ ਕਿ ਇਸ ਚੋਣ ਖੇਤਰ ਦਾ ਸਮਾਜਿਕ ਸਮੀਕਰਨ ਉਨ੍ਹਾਂ ਲਈ ਇਕ ਚੁਣੌਤੀ ਬਣ ਸਕਦਾ ਹੈ। ਭਾਜਪਾ ਨੇ 2007 ਅਤੇ 2012 'ਚ ਇਸ ਸੀਟ 'ਤੇ ਜਿੱਤ ਦਰਜ ਕੀਤੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News