ਦਿੱਲੀ 'ਚ ਮਨੀਸ਼ ਸਿਸੋਦੀਆ ਦੇ ਘਰ 'ਆਪ' ਵਿਧਾਇਕਾਂ ਦੀ ਬੈਠਕ ਸ਼ੁਰੂ

03/18/2018 5:15:38 PM

ਨਵੀਂ ਦਿੱਲੀ/ਚੰਡੀਗੜ੍ਹ— ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮਾਣਹਾਨੀ ਦੇ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ ਤੋਂ ਬਾਅਦ 'ਆਪ' 'ਚ ਖਲਬਲੀ ਮਚ ਗਈ ਹੈ। ਇਸੇ ਦੇ ਤਹਿਤ ਦਿੱਲੀ ਵਿਖੇ ਅੱਜ ਮਨੀਸ਼ ਸਿਸੋਦੀਆ ਦੇ ਨਿਵਾਸ ਸਥਾਨ 'ਤੇ ਆਪ' ਦੇ 5 ਜ਼ੋਨਾਂ ਦੇ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਗਈ ਹੈ। ਉਥੇ ਹੀ 'ਆਪ' ਦੇ ਸੀਨੀਅਰ ਨੇਤਾ ਕੰਵਰ ਸੰਧੂ 'ਤੇ ਇਸ 'ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਪਾਰਟੀ ਤੋਂ ਵੱਖਰੇ ਨਹੀਂ ਹੋਣਾ ਚਾਹੁੰਦੇ ਸਗੋਂ ਪੰਜਾਬ 'ਚ ਇਕ ਵੱਖਰੀ ਅਟਾਰਨੀ ਦਾ ਗਠਨ ਕਰਨਾ ਚਾਹੁੰਦੇ ਹਾਂ। ਤਾਂਕਿ ਪੰਜਾਬ ਵੱਲੋਂ ਆਪਣੀ ਵੱਖਰੀ ਕੋਰ ਕਮੇਟੀ ਹੋਵੇ ਅਤੇ ਵੱਖਰਾ ਸੰਵਿਧਾਨ ਹੋਵੇ। ਪੰਜਾਬ ਦੇ ਲਈ ਫੈਸਲੇ ਵੀ ਇਥੋਂ ਹੀ ਲਏ ਜਾਣ ਅਤੇ ਵਿਦੇਸ਼ਾਂ ਤੋਂ ਪੰਜਾਬ ਇਕਾਈ ਦੇ ਲਈ ਹੋ ਰਹੀ ਫੰਡਿੰਗ ਦੀ ਵਰਤੋਂ ਵੀ ਪੰਜਾਬ 'ਚ ਹੀ ਹੋਵੇ। ਉਨ੍ਹਾਂ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਆਪਣੇ ਹੀ ਕੁਝ ਲੋਕ ਕਹਿ ਰਹੇ ਹਨ ਕਿ ਅਸੀਂ ਪਾਰਟੀ ਤੋਂ ਵੱਖ ਹੋਣਾ ਚਾਹੁੰਦੇ ਹਾਂ। 
ਉਨ੍ਹਾਂ ਨੇ ਕਿਹਾ ਕਿ 5 ਜ਼ੋਨਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਸਿਰਫ ਸਟੈਂਡ ਕਲੀਅਰ ਕਰਨ ਦੇ ਮਕਸਦ ਨਾਲ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਪ੍ਰੀ ਬਜਟ ਡਿਸਕਸ਼ਨ ਨੂੰ ਲੈ ਕੇ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ ਜੋ ਕਿ ਸੋਮਵਾਰ ਚੰਡੀਗੜ੍ਹ ਵਿਖੇ ਹੋਵੇਗੀ। ਬੈਠਕ 'ਚ ਅੱਗੇ ਦੀ ਰਾਜਨੀਤੀ 'ਤੇ ਵੀ ਚਰਚਾ ਹੋ ਸਕਦੀ ਹੈ।  ਸਾਡੇ ਤਿੰਨ ਤੋਂ ਚਾਰ ਵਿਧਾਇਕ ਦਿੱਲੀ ਯੂਨਿਟ ਤੋਂ ਮਿਲੇ ਹਨ ਪਰ ਮੇਰਾ ਸਟੈਂਡ ਸਪੱਸ਼ਟ ਹੈ ਮੈਂ ਨਹੀਂ ਮਿਲਾਂਗਾ ਕਿਉਂਕਿ ਉਨ੍ਹਾਂ ਨਾਲ ਸਪੱਸ਼ਟ ਕਰਨ ਲਈ ਹੁਣ ਕੁਝ ਨਹੀਂ ਰਹਿ ਜਾਂਦਾ। ਤੁਹਾਨੂੰ ਦੱਸ ਦਈਏ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੇ ਇਸ ਬੈਠਕ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਐੱਚ.ਐੱਸ. ਫੂਲਕਾ ਵੀ ਇਸ ਮੀਟਿੰਗ 'ਚ ਹਿੱਸਾ ਨਹੀਂ ਲੈ ਰਹੇ ਹਨ।


Related News