ਗੁਜਰਾਤ ਦਾ ਇਕ ਅਨੋਖਾ ਮੰਦਰ, ਜੋ ਹੈ ''ਕੈਸ਼ਲੈੱਸ''
Monday, Sep 18, 2017 - 02:51 AM (IST)
ਭਰੂਚ— ਭਗਵਾਨ ਕੋਲ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਜਾਣ ਦੀ ਗੱਲ ਤਾਂ ਤੁਸੀਂ ਸ਼ਾਸਤਰਾਂ ਵਿਚ ਪੜ੍ਹੀ ਹੀ ਹੋਵੇਗੀ ਪਰ ਹੁਣ ਭਗਵਾਨ ਦੇ ਮੰਦਰ ਵਿਚ ਖਾਲੀ ਜੇਬ ਨਾਲ ਵੀ ਜਾ ਸਕਦੇ ਹੋ। ਅਸਲ ਵਿਚ ਇਕ ਅਜਿਹਾ ਮੰਦਰ ਹੈ ਜਿੱਥੇ ਕੋਈ ਨਕਦ ਭੇਟ ਨਹੀਂ ਚੜ੍ਹਾਈ ਜਾਂਦੀ ਅਤੇ ਇਹ ਪੂਰੀ ਤਰ੍ਹਾਂ ਕੈਸ਼ਲੈੱਸ ਹੈ।
ਇਹ ਅਨੋਖਾ ਮੰਦਰ ਭਰੂਚ ਸ਼ਹਿਰ ਵਿਚ ਸਥਿਤ ਗੁਜਰਾਤ ਨਰਮਦਾ ਵੈਲੀ ਫਰਟੀਲਾਈਜ਼ਰ ਐਂਡ ਕੈਮੀਕਲਜ਼ ਲਿਮਟਿਡ ਦੀ ਟਾਈਨਸ਼ਿਪ ਵਿਚ ਸਥਿਤ ਹੈ। ਮੰਦਰ ਦਾ ਨਾਂ ਜਨ ਵਿਕਾਸ ਮੰਦਰ ਹੈ ਅਤੇ ਇਸ ਦਾ ਸਾਰਾ ਪ੍ਰਬੰਧ ਕਮਿਊਨਿਟੀ ਡਿਵੈੱਲਪਮੈਂਟ ਚੈਰੀਟੇਬਲ ਟਰੱਸਟ ਦੇਖਦੀ ਹੈ।
