ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਿਆ 2 ਮੰਜ਼ਿਲਾ ਘਰ

Thursday, Aug 29, 2024 - 02:08 PM (IST)

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਚਾਂਦਪੁਰ 'ਚ 2 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇਕ ਘਰ ਡਿੱਗ ਗਿਆ। 2 ਮੰਜ਼ਿਲਾ ਘਰ ਸਵੇਰੇ 9 ਵਜੇ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਿਆ। ਸ਼ੁਕਰ ਹੈ ਕਿ ਜਿਸ ਸਮੇਂ ਇਹ ਘਰ ਡਿੱਗਿਆ ਸੀ, ਉਸ ਸਮੇਂ ਮਕਾਨ ਮਾਲਕ ਅਤੇ ਦੂਜੇ ਲੋਕ ਘਰੋਂ ਬਾਹਰ ਸਨ।

ਘਰ ਦੇ ਅੰਦਰ ਰੱਖਿਆ ਹੋਇਆ ਸਾਰਾ ਸਾਮਾਨ ਘਰ ਦੇ ਡਿੱਗਣ ਕਾਰਨ ਬਰਬਾਦ ਹੋ ਗਿਆ।  ਫਿਲਹਾਲ ਇਸ ਪੂਰੇ ਮਾਮਲੇ 'ਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਪਰਿਵਾਰ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਉਹ ਪ੍ਰਸ਼ਾਸਨ ਤੋਂ ਉਮੀਦ ਲਗਾ ਰਿਹਾ ਹੈ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਮਦਦ ਦਿਵਾਈ ਜਾਵੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News