ਰਾਜਸਥਾਨ : ਧਾਰਮਿਕ ਥਾਂ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ, 11 ਲੋਕਾਂ ਦੀ ਮੌਤ

Monday, Jan 02, 2023 - 01:35 AM (IST)

ਨੈਸ਼ਨਲ ਡੈਸਕ : ਰਾਜਸਥਾਨ 'ਚ ਸੀਕਰ ਜ਼ਿਲ੍ਹੇ ਦੇ ਖੰਡੇਲਾ ਥਾਣਾ ਖੇਤਰ 'ਚ ਇਕ ਪਿਕਅੱਪ ਦੇ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਇਕ ਬੋਰਿੰਗ ਮਸ਼ੀਨ ਵਾਲਾ ਟਰੱਕ ਨਾਲ ਭਿੜਨ ਤੋਂ ਬਾਅਦ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੁਝ ਲੋਕ ਉਸ ਸਮੇਂ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਇਹ ਲੋਕ ਜੈਪੁਰ ਜ਼ਿਲ੍ਹੇ ਦੇ ਚੌਮੂ ਖੇਤਰ ਦੇ ਸਮੋਦ ਤੋਂ ਸੀਕਰ ਜ਼ਿਲ੍ਹੇ ਦੇ ਖੰਡੇਲਾ ਵਿਖੇ ਗਣੇਸ਼ਧਾਮ ਦੇ ਦਰਸ਼ਨਾਂ ਲਈ ਪਿਕਅੱਪ 'ਤੇ ਆ ਰਹੇ ਸਨ ਜਦੋਂ ਉਨ੍ਹਾਂ ਦੀ ਪਿਕਅੱਪ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਇਕ ਬੋਰਿੰਗ ਮਸ਼ੀਨ ਟਰੱਕ 'ਚ ਜਾ ਫੱਸੀ। ਹਾਦਸੇ 'ਚ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਅਤੇ ਪਿਕਅੱਪ ਸਵਾਰ ਲੋਕਾਂ ਸਮੇਤ 11 ਦੀ ਮੌਤ ਹੋ ਗਈ। ਹਾਦਸੇ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਪਲਸਨਾ ਦੇ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ : ਨਵੇਂ ਸਾਲ ਦੇ ਜਸ਼ਨ ਦੌਰਾਨ ਦਿੱਲੀ ’ਚ ਦਿਲ ਹਲੂਣ ਦੇਣ ਵਾਲੀ ਘਟਨਾ, ਕੁੜੀ ਨੂੰ ਘੜੀਸ ਕੇ ਲੈ ਗਏ ਕਾਰ ਸਵਾਰ

ਰਾਜਪਾਲ ਕਲਰਾਜ ਮਿਸ਼ਰਾ, ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ। ਗਹਿਲੋਤ ਨੇ ਕਿਹਾ ਕਿ ਸੀਕਰ ਦੇ ਖੰਡੇਲਾ ਇਲਾਕੇ 'ਚ ਪਲਸਾਨਾ-ਖੰਡੇਲਾ ਰੋਡ 'ਤੇ ਹੋਏ ਸੜਕ ਹਾਦਸੇ 'ਚ ਕਈ ਲੋਕਾਂ ਦੀ ਮੌਤ ਬਹੁਤ ਦੁਖਦ ਹੈ। ਬਿਰਲਾ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸੀਕਰ 'ਚ ਹੋਏ ਭਿਆਨਕ ਸੜਕ ਹਾਦਸੇ 'ਚ ਕਈ ਲੋਕਾਂ ਦੀ ਮੌਤ ਦਿਲ ਕੰਬਾਊ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖ਼ਸ਼ੇ।


Mandeep Singh

Content Editor

Related News