ਪੈਟਰੋਲ ਨਾਲ ਭਰੀ ਮਾਲ ਗੱਡੀ ਦੇ ਵੈਗਨ ''ਚ ਅਚਾਨਕ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ

Sunday, Aug 18, 2024 - 12:07 AM (IST)

ਮੇਰਠ : ਉੱਤਰ ਪ੍ਰਦੇਸ਼ ਵਿਚ ਮੇਰਠ ਸਿਟੀ ਰੇਲਵੇ ਸਟੇਸ਼ਨ ਦੇ ਵਿਹੜੇ ਵਿਚ ਖੜ੍ਹੀ ਇਕ ਮਾਲ ਗੱਡੀ 'ਚ ਅਤਿ ਜਲਣਸ਼ੀਲ ਈਂਧਨ ਨਾਲ ਭਰੀ ਇਕ ਵੈਗਨ ਵਿਚ ਅਚਾਨਕ ਅੱਗ ਲੱਗ ਗਈ। ਰੇਲਵੇ ਕਰਮਚਾਰੀਆਂ ਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ।

ਰੇਲਵੇ ਸਟੇਸ਼ਨ ਦੇ ਅਧਿਕਾਰਤ ਸੂਤਰਾਂ ਮੁਤਾਬਕ ਸ਼ਨੀਵਾਰ ਦੁਪਹਿਰ ਸਹਾਰਨਪੁਰ ਤੋਂ ਭਰਤਪੁਰ ਜਾ ਰਹੀ ਇਕ ਮਾਲ ਗੱਡੀ ਵਿਹੜੇ 'ਚ ਖੜ੍ਹੀ ਸੀ। ਅੱਤ ਦੀ ਗਰਮੀ ਕਾਰਨ ਮਾਲ ਗੱਡੀ ਦੀ ਆਖਰੀ ਤੋਂ ਪਹਿਲੀ ਵੈਗਨ ਬੇਹੱਦ ਗਰਮ ਹੋ ਗਈ ਅਤੇ ਇਸ ਦੇ ਉਪਰਲੇ ਢੱਕਣ 'ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਗਈਆਂ।  

ਇਹ ਵੀ ਪੜ੍ਹੋ : ਘਰ 'ਚ ਕਿੰਨਾ ਰੱਖ ਸਕਦੇ ਹਾਂ ਕੈਸ਼, ਜਾਣ ਲਓ ਇਹ ਜ਼ਰੂਰੀ ਨਿਯਮ ਨਹੀਂ ਤਾਂ ਪੈ ਸਕਦੀ ਹੈ Income Tax ਦੀ ਰੇਡ

ਵੈਗਨ ਨੂੰ ਤੁਰੰਤ ਇੰਜਣ ਦੁਆਰਾ ਬਾਕੀ ਰੇਲ ਗੱਡੀ ਤੋਂ ਵੱਖ ਕਰ ਦਿੱਤਾ ਗਿਆ ਅਤੇ ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਰੇਲਵੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਹੋਰ ਦੇਰੀ ਹੁੰਦੀ ਤਾਂ ਅੱਗ ਫੈਲ ਸਕਦੀ ਸੀ ਅਤੇ ਪੂਰੀ ਮਾਲ ਗੱਡੀ ਆਪਣੀ ਲਪੇਟ ਵਿਚ ਆ ਸਕਦੀ ਸੀ, ਜਿਸ ਨਾਲ ਭਿਆਨਕ ਹਾਦਸਾ ਵਾਪਰ ਸਕਦਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News