ਕਸ਼ਮੀਰ ਦਾ ‘ਸ਼ਿੰਗਾਰ’ ਬਣਿਆ ਇਹ ਸਿੱਖ ਨੌਜਵਾਨ, ਸੁਰੀਲੀ ਆਵਾਜ਼ ਨੇ ਕੀਲੇ ਨੌਜਵਾਨ ਗੱਭਰੂ

8/17/2020 1:24:40 PM

ਸ਼੍ਰੀਨਗਰ—  ਕੁਝ ਵੱਖਰਾ ਕਰਨਾ ਦਾ ਜਜ਼ਬਾ ਅਤੇ ਸਖਤ ਮਿਹਨਤ ਇਨਸਾਨ ਨੂੰ ਉਸ ਦੀ ਮੰਜ਼ਿਲ ਤੱਕ ਜ਼ਰੂਰ ਲੈ ਕੇ ਜਾਂਦੀ ਹੈ। ਇਹ ਵੀ ਸੱਚ ਹੈ ਕਿ ਮਿੱਠੀ ਆਵਾਜ਼ ਸੁਣਨ ਵਾਲਿਆਂ ਨੂੰ ਮੰਤਰ-ਮੁਗਧ ਜ਼ਰੂਰ ਕਰਦੀ ਹੈ। ਕੁਝ ਅਜਿਹਾ ਹੀ ਹੈ ਇਹ ਸਿੱਖ ਨੌਜਵਾਨ, ਜੋ ਕਿ ਕਸ਼ਮੀਰ ਦਾ ਸ਼ਿੰਗਾਰ ਬਣਿਆ ਹੈ। ਆਪਣੀ ਸੁਰੀਲੀ ਆਵਾਜ਼ ਕਰ ਕੇ ਇਸ ਦੇ ਚਰਚੇ ਕਸ਼ਮੀਰ ’ਚ ਹੋ ਰਹੇ ਹਨ। ਇਸ ਸਿੱਖ ਨੌਜਵਾਨ ਦਾ ਨਾਂ ਹੈ ਹਰਕਿਸ਼ਨ ਸਿੰਘ ਸਨਮ। 

ਦੱਖਣੀ ਕਸ਼ਮੀਰ ਦਾ ਇਹ ਸਿੱਖ ਨੌਜਵਾਨ ਘਾਟੀ ’ਚ ਰਾਤੋ-ਰਾਤ ਸੰਗੀਤ ਸਨਸਨੀ ਬਣ ਗਿਆ ਹੈ। 28 ਸਾਲਾ ਹਰਕਿਸ਼ਨ ਨੇ ਕਸ਼ਮੀਰੀ ਭਾਸ਼ਾ ’ਚ ਆਪਣੇ ਸੰਗੀਤ ਜ਼ਰੀਏ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਰਕਿਸ਼ਨ ਸਿੰਘ ਸਨਮ ਨੇ ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੋਂ ਸੰਗੀਤ ’ਚ ਪੋਸਟ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਫੇਸਬੁੱਕ ’ਤੇ ਹਜ਼ਾਰਾਂ ਲੋਕਾਂ ਵਲੋਂ ਉਸ ਦੀ ਗਾਇਕੀ ਨੂੰ ਪਸੰਦ ਕੀਤਾ ਜਾ ਰਿਹਾ ਹੈ। ਹਰਕਿਸ਼ਨ ਨੇ ਖ਼ਾਸ ਰੂਪ ਨਾਲ ਕਸ਼ਮੀਰ ’ਚ ਨੌਜਵਾਨ ਪੀੜ੍ਹੀ ਵਿਚਾਲੇ ਗੀਤ ਨੂੰ ਲੋਕਪਿ੍ਰਅ ਬਣਾਉਣ ’ਚ ਮਦਦ ਕੀਤੀ ਹੈ। 

ਹਰਕਿਸ਼ਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਪੇਸ਼ੇ ਨੂੰ ਆਪਣਾ ਨਸ਼ਾ, ਜਨੂੰਨ ਬਣਾਉਣ ’ਚ ਵਿਸ਼ਵਾਸ ਕਰਦੇ ਹਨ। ਉਨ੍ਹਾਂ ਆਖਿਆ ਕਿ ਸਭ ਕੁਝ ਇਕ ਨਸ਼ਾ ਹੈ, ਜਿਸ ਤਰ੍ਹਾਂ ਸੰਗੀਤ ਮੇਰਾ ਨਸ਼ਾ ਹੈ। ਇਸ ਤਰ੍ਹਾਂ ਹੀ ਕਾਰੋਬਾਰੀ ਨੂੰ ਆਪਣੇ ਕਾਰੋਬਾਰ ਦਾ ਨਸ਼ਾ ਹੈ। ਮਕੈਨੀਕਲ ਨੂੰ ਮਸ਼ੀਨਰੀ ਦਾ, ਇਸ ਲਈ ਤੁਹਾਨੂੰ ਆਪਣੇ ਪੇਸ਼ੇ ਨੂੰ ਆਪਣਾ ਜਨੂੰਨ, ਆਪਣਾ ਨਸ਼ਾ ਬਣਾਉਣਾ ਚਾਹੀਦੀ ਹੈ। ਜੇਕਰ ਤੁਸੀਂ ਆਪਣੇ ਪੇਸ਼ੇ ਨੂੰ ਆਪਣਾ ਨਸ਼ਾ ਬਣਾਉਂਦੇ ਹੋ ਤਾਂ ਪਲੇਟਫਾਰਮ ਤੁਹਾਡੇ ਕੋਲ ਆਵੇਗਾ, ਤੁਹਾਨੂੰ ਇਸ ਕੋਲ ਨਹੀਂ ਜਾਣਾ ਪਵੇਗਾ। ਓਧਰ ਹਰਕਿਸ਼ਨ ਦੀ ਮਾਤਾ ਨੇ ਕਿਹਾ ਕਿ ਅਸੀਂ ਆਪਣੇ ਪੁੱਤਰ ਦਾ ਬਹੁਤ ਸਮਰਥਨ ਕਰਦੇ ਹਾਂ। ਪੂਰਾ ਪਰਿਵਾਰ ਉਸ ਨਾਲ ਖੜ੍ਹਾ ਹੈ ਅਤੇ ਮੈਂ ਹੀ ਨਹੀਂ ਸਗੋਂ ਪੂਰਾ ਤਰਾਲ ਉਸ ਦਾ ਸਮਰਥਨ ਕਰ ਰਿਹਾ ਹੈ। 


Tanu

Content Editor Tanu