2 ਮਹੀਨਿਆਂ 'ਚ ਰਿਕਾਰਡ 2.5 ਲੱਖ ਸੈਲਾਨੀ ਕਸ਼ਮੀਰ ਪਹੁੰਚੇ, ਖ਼ੂਬਸੂਰਤ ਵਾਦੀਆਂ ਦਾ ਮਾਣਿਆ ਆਨੰਦ

Wednesday, Mar 22, 2023 - 04:27 PM (IST)

ਸ਼੍ਰੀਨਗਰ- ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ ਨੂੰ ਵੇਖਣ ਲਈ ਵੱਡੀ ਗਿਣਤੀ ਵੀ ਸੈਲਾਨੀ ਆਉਂਦੇ ਹਨ। ਇਸ ਸਾਲ ਦੇ ਪਹਿਲੇ 2 ਮਹੀਨਿਆਂ ਵਿਚ ਰਿਕਾਰਡ 2.5 ਲੱਖ ਸੈਲਾਨੀਆਂ ਨੇ ਘਾਟੀ ਦਾ ਦੌਰਾ ਕੀਤਾ। ਸੈਰ-ਸਪਾਟਾ ਕਸ਼ਮੀਰ ਦੇ ਡਾਇਰੈਕਟਰ ਫਜ਼ਲ-ਉਲ-ਹਸੀਬ ਨੇ ਦੱਸਿਆ ਕਿ ਸਰਦੀਆਂ ਦੌਰਾਨ ਘਾਟੀ ਵਿਚ ਆਮਦ ਬਹੁਤ ਚੰਗੀ ਹੁੰਦੀ ਹੈ। ਸੈਲਾਨੀਆਂ ਨੇ ਨਾ ਸਿਰਫ ਗੁਲਮਰਗ ਦੇ ਪ੍ਰਸਿੱਧ ਸਕੀ ਰਿਜ਼ਾਰਟ ਨੂੰ ਵੇਖਿਆ। ਦੱਖਣੀ ਕਸ਼ਮੀਰ ਵਿਚ ਪਹਿਲਗਾਮ ਜੋ ਸਰਦੀਆਂ ਦੌਰਾਨ ਖਾਲੀ ਰਹਿੰਦਾ ਹੈ, ਇਸ ਵਾਰ ਸੈਲਾਨੀਆਂ ਦੀ ਚੰਗੀ ਭੀੜ ਵੇਖੀ ਗਈ।

PunjabKesari

ਹਸੀਬ ਨੇ ਕਿਹਾ ਕਿ ਇਸ ਸਾਲ ਪਹਿਲੇ ਦੋ ਮਹੀਨਿਆਂ ਵਿਚ 2.5 ਲੱਖ ਤੋਂ ਵੱਧ ਸੈਲਾਨੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ, ਜੋ ਕਿ ਇਕ ਰਿਕਾਰਡ ਹੈ। ਜਨਵਰੀ ਮਹੀਨੇ ਵਿਚ ਲੱਗਭਗ 1.27 ਲੱਖ ਸੈਲਾਨੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ ਅਤੇ ਫਰਵਰੀ ਵਿਚ 1.29 ਲੱਖ ਸੈਲਾਨੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ। ਮਲੇਸ਼ੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਸਮੇਤ ਦੱਖਣੀ ਪੂਰਬੀ ਏਸ਼ੀਆ ਦੇ ਵਿਦੇਸ਼ੀ ਸੈਲਾਨੀਆਂ ਨੇ ਵੀ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਕਸ਼ਮੀਰ ਦਾ ਦੌਰਾ ਕੀਤਾ। 

PunjabKesari

ਇਸ ਮਹੀਨੇ ਦੇ ਅਖ਼ੀਰ ਵਿਚ ਸ਼੍ਰੀਨਗਰ ਵਿਚ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਦੇ ਖੁੱਲਣ ਨਾਲ ਸੈਲਾਨੀਆਂ ਦੀ ਆਮਦ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਪਿਛਲੇ ਸਾਲ 3.65 ਲੱਖ ਸੈਲਾਨੀਆਂ ਸਮੇਤ 2.7 ਮਿਲੀਅਨ ਸੈਲਾਨੀਆਂ ਨੇ ਘਾਟੀ ਦਾ ਦੌਰਾ ਕੀਤਾ ਸੀ। ਫਿਲਮ ਨਿਰਮਾਤਾ ਵੀ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਲਈ ਆ ਰਹੇ ਹਨ।


Tanu

Content Editor

Related News