ਦੇਸ਼ ''ਚ ਇਕ ਦਿਨ ਵਿਚ ਰਿਕਾਰਡ 14 ਹਜ਼ਾਰ ਦੇ ਕਰੀਬ ਮਾਮਲੇ, ਚੇਨਈ ''ਚ ਲਾਕਡਾਊਨ

Friday, Jun 19, 2020 - 10:41 PM (IST)

ਦੇਸ਼ ''ਚ ਇਕ ਦਿਨ ਵਿਚ ਰਿਕਾਰਡ 14 ਹਜ਼ਾਰ ਦੇ ਕਰੀਬ ਮਾਮਲੇ, ਚੇਨਈ ''ਚ ਲਾਕਡਾਊਨ

ਨਵੀਂ ਦਿੱਲੀ- ਪੂਰੇ ਮਹੀਨੇ ਦੇ ਦੁਖਦ ਸਿਲਸਿਲੇ ਨੂੰ ਬਰਕਰਾਰ ਰੱਖਦੇ ਹੋਏ ਭਾਰਤ 'ਚ ਸ਼ੁੱਕਰਵਾਰ ਨੂੰ ਇਕ ਹੀ ਦਿਨ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਰਿਕਾਰਡ 13,856 ਮਾਮਲੇ ਦਰਜ ਕੀਤੇ ਗਏ ਜਦਕਿ ਚੇਨਈ 'ਚ ਪੀੜਤਾਂ ਦੀ ਤੇਜ਼ੀ ਨਾਲ ਵਾਧੇ ਤੋਂ ਬਾਅਦ ਫਿਰ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਦੇ ਦੌਰਾਨ ਸਕਾਰਾਤਮਕ ਖਬਰ ਸਿਹਤਮੰਦ ਹੋ ਚੁੱਕੇ ਲੋਕਾਂ ਦੀ ਗਿਣਤੀ ਦੋ ਲੱਖ ਤੋਂ ਪਾਰ ਹੈ। ਹੁਣ 2,04,710 ਲੋਕ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ ਜਦਕਿ 1,63,248 ਐਕਟਿਵ ਮਾਮਲੇ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਦੇ ਅਨੁਸਾਰ ਹੁਣ ਤੱਕ 53,79 ਫੀਸਦੀ ਮਰੀਜ਼ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਇਕ ਦਿਨ 'ਚ 13,586 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਭਰ 'ਚ ਮਾਮਲਿਆਂ ਦੀ ਗਿਣਤੀ 3,80,532 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 12,573 ਹੈ। ਜਿਸ 'ਚ ਅੱਜ 336 ਲੋਕਾਂ ਨੇ ਦਮ ਤੋੜਿਆ। ਇਸ ਮਹੀਨੇ 'ਚ ਹੁਣ ਤੱਕ 1,89,997 ਮਾਮਲੇ ਦਰਜ ਕੀਤੇ ਗਏ ਹਨ ਜੋ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦਾ ਕਰੀਬ ਅੱਧ ਹੈ। ਇਸ ਦੀ ਵਜ੍ਹਾ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਤੇ ਉੱਤਰ ਪ੍ਰਦੇਸ਼ 'ਚ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਉੱਤਰ ਪ੍ਰਦੇਸ਼, ਕੇਰਲ ਤੇ ਆਂਧਰਾ ਪ੍ਰਦੇਸ਼ 'ਚ ਸ਼ੁੱਕਰਵਾਰ ਨੂੰ ਰਿਕਾਰਡ ਮਾਮਲੇ ਦਰਜ ਕੀਤੇ ਗਏ। ਕੇਰਲ 'ਚ ਦੂਜੀ ਵਾਰ ਇਕ ਦਿਨ 'ਚ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਇੱਥੇ 30 ਜਨਵਰੀ ਨੂੰ ਦੇਸ਼ ਦਾ ਪਹਿਲਾ ਕੋਰੋਨਾ ਵਾਇਰਸ ਮਰੀਜ਼ ਪਾਇਆ ਗਿਆ ਸੀ। ਸੂਬਿਆਂ ਦਾ ਜੋਰ ਹੁਣ ਸਖਤ ਜਾਂਚ 'ਤੇ ਹੈ ਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਕਿਹਾ ਕਿ ਵੀਰਵਾਰ ਨੂੰ 1,76,959 ਟੈਸਟ ਕਰਾਏ ਗਏ ਜੋ ਇਕ ਦਿਨ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਹੁਣ ਤੱਕ 64,26,627 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। 
ਉੱਤਰ ਪ੍ਰਦੇਸ਼ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ 809 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 16,594 ਹੋ ਗਈ ਹੈ। ਆਂਧਰਾ ਪ੍ਰਦੇਸ਼ 'ਚ ਰਿਕਾਰਡ 465 ਨਵੇਂ ਮਾਮਲਿਆਂ ਦੇ ਨਾਲ ਕੁੱਲ 7961 ਮਾਮਲੇ ਦਰਜ ਕੀਤੇ ਗਏ। ਕੇਰਲ 'ਚ ਇਕ ਹੀ ਦਿਨ 'ਚ 118 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਗਿਣਤੀ 3000 ਦੇ ਨੇੜੇ ਪਹੁੰਚ ਗਈ। ਮਹਾਰਾਸ਼ਟਰ 'ਚ 1,20,504 ਮਾਮਲੇ ਦਰਜ ਹੋ ਚੁੱਕੇ ਹਨ ਜਦਕਿ 5751 ਲੋਕ ਦਮ ਤੋੜ ਚੁੱਕੇ ਹਨ। ਪੱਛਮੀ ਬੰਗਾਲ 'ਚ ਇਕ ਹਫਤੇ 1907 ਤੋਂ ਵੱਧ ਕੇ 2428 ਕਰ ਦਿੱਤੇ ਗਏ ਹਨ। ਕੋਲਕਾਤਾ 'ਚ ਹੁਣ ਤੱਕ 2173 ਮਾਮਲੇ ਦਰਜ ਕੀਤੇ ਗਏ ਹਨ।


author

Gurdeep Singh

Content Editor

Related News