ਮੰਜਾ ਬਣਿਆ ਸਹਾਰਾ : ਗਰਭਵਤੀ ਨੂੰ ਨਦੀ ਪਾਰ ਕਰ ਪਹੁੰਚਾਇਆ ਹਸਪਤਾਲ

Monday, Aug 26, 2024 - 02:13 PM (IST)

ਜਗਦਲਪੁਰ (ਵਾਰਤਾ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਇਕ ਸੰਵੇਦਨਸ਼ੀਲ ਖੇਤਰ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਗਰਭਵਤੀ ਔਰਤ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਮੰਜੇ 'ਤੇ ਲਿਟਾ ਕੇ ਹਸਪਤਾਲ ਪਹੁੰਚਾਇਆ। ਪਿੰਡ ਦੇ ਮੁਖੀ ਬੁਦਰੂ ਮਾਂਡਵੀ ਨੇ ਦੱਸਿਆ ਕਿ ਗੰਗਾਲੂਰ ਥਾਣੇ ਦੇ ਰੇਤੀ ਅਤੇ ਕਾਮਕਾਨਾਰ ਪਿੰਡ ਨਦੀ ਦੇ ਵਿਚਕਾਰ ਸਥਿਤ ਹਨ। ਜਿੱਥੇ ਕਾਮਾਨਾਰ ਦੀ ਰਹਿਣ ਵਾਲੀ ਔਰਤ ਰੇਨੀ ਮਾਂਡਵੀ ਨੂੰ ਜਣੇਪੇ ਲਈ ਹਸਪਤਾਲ ਪਹੁੰਚਾਉਣਾ ਸੀ। ਪਰਿਵਾਰਕ ਮੈਂਬਰਾਂ ਨੇ ਸਿਹਤ ਵਿਭਾਗ ਨੂੰ ਵੀ ਮਦਦ ਲਈ ਬੁਲਾਇਆ ਪਰ ਕਿਸੇ ਕਾਰਨ ਬਚਾਅ ਟੀਮ ਸਮੇਂ ਸਿਰ ਨਹੀਂ ਪਹੁੰਚ ਸਕੀ।

ਔਰਤ ਨੂੰ ਜਣੇਪੇ ਦੀ ਤਕਲੀਫ਼ ਹੋਣ ਤੋਂ ਬਾਅਦ ਸੋਮਵਾਰ ਨੂੰ ਔਰਤ ਦੇ ਪਤੀ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਮੰਜੇ 'ਤੇ ਲਿਟਾ ਕੇ ਨਦੀ ਪਾਰ ਕਰਵਾਈ ਅਤੇ ਉਸ ਨੂੰ ਇਲਾਜ ਲਈ ਨਜ਼ਦੀਕੀ ਕਮਿਊਨਿਟੀ ਹੈਲਥ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ। ਇਸ ਇਲਾਕੇ 'ਚ ਮੀਂਹ ਕਾਰਨ ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ। ਔਰਤ ਦੇ ਪਤੀ ਸੋਨਾ ਰਾਮ ਮੰਡਵੀ ਨੇ ਦੱਸਿਆ ਕਿ ਉਸ ਦੀ ਪਤਨੀ ਰੈਨਾ ਅਜੇ ਸਵਸਥ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News