ਇਸ ਮੰਦਿਰ ਦਾ ਇਕ ਪਿੱਲਰ ਸਦੀਆਂ ਤੋਂ ਲਟਕ ਰਿਹੈ ਹਵਾ ''ਚ

06/24/2017 4:15:03 AM

ਨਵੀਂ ਦਿੱਲੀ— ਭਾਰਤ ਧਰਮ, ਭਗਤੀ, ਧਿਆਨ ਅਤੇ ਸਾਧਨਾ ਦਾ ਦੇਸ਼ ਹੈ, ਜਿਥੇ ਪ੍ਰਾਚੀਨ ਕਾਲ ਤੋਂ ਪੂਜਾ ਸਥਾਨ ਦੇ ਰੂਪ ਵਿਚ ਮੰਦਿਰ ਵਿਸ਼ੇਸ਼ ਅਹਿਮੀਅਤ ਰੱਖਦੇ ਰਹੇ ਹਨ। ਇਥੇ ਕਈ ਮੰਦਿਰ ਅਜਿਹੇ ਹਨ, ਜਿਥੇ ਚਮਤਕਾਰ ਵੀ ਹੁੰਦੇ ਦੱਸੇ ਜਾਂਦੇ ਹਨ। ਅੱਜ ਤੁਹਾਨੂੰ ਇਕ ਅਜਿਹੇ ਮੰਦਿਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਪਿੱਲਰ ਹਵਾ ਵਿਚ ਝੂਲ ਰਿਹਾ ਹੈ। 16ਵੀਂ ਸਦੀ ਦਾ ਬਣਿਆ ਲੇਪਾਕਸ਼ੀ ਮੰਦਿਰ ਇਸੇ ਕਾਰਨ ਦੁਨੀਆ ਭਰ ਵਿਚ ਮਸ਼ਹੂਰ ਹੈ। ਇਸ ਮੰਦਿਰ ਵਿਚ ਬਹੁਤ ਸਾਰੇ ਪਿੱਲਰ ਹਨ ਪਰ ਉਨ੍ਹਾਂ ਵਿਚੋਂ ਇਕ ਪਿੱਲਰ ਅਜਿਹਾ ਵੀ ਹੈ ਜੋ ਹਵਾ ਵਿਚ ਲਟਕਿਆ ਹੋਇਆ ਹੈ। ਇਹ ਪਿੱਲਰ ਜ਼ਮੀਨ ਨੂੰ ਨਹੀਂ ਛੂੰਹਦਾ ਅਤੇ ਬਿਨਾਂ ਕਿਸੇ ਖਤਰੇ ਦੇ ਖੜ੍ਹਾ ਹੈ। ਇਹ ਮੰਦਿਰ ਭਗਵਾਨ ਸ਼ਿਵ, ਵਿਸ਼ਣੂ ਅਤੇ ਵੀਰਭੱਦਰ ਦਾ ਹੈ।


Related News