ਫੌਜੀਆਂ ਦੇ ਕੋਰੋਨਾ ਪਾਜ਼ੇਟਿਵ ਨਿਕਲਣ ਤੋਂ ਬਾਅਦ ਫੌਜੀ ਭਵਨ ਦਾ ਇਕ ਹਿੱਸਾ ਸੀਲ

Friday, May 15, 2020 - 11:12 PM (IST)

ਫੌਜੀਆਂ ਦੇ ਕੋਰੋਨਾ ਪਾਜ਼ੇਟਿਵ ਨਿਕਲਣ ਤੋਂ ਬਾਅਦ ਫੌਜੀ ਭਵਨ ਦਾ ਇਕ ਹਿੱਸਾ ਸੀਲ

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਦੇ ਮੱਧ ਵਿਚ ਸਥਿਤ ਫੌਜੀ ਹੈਡਕੁਆਰਟਰ ਦੇ ਇਕ ਹਿੱਸੇ ਨੂੰ ਸ਼ੁੱਕਰਵਾਰ ਨੂੰ ਇਕ ਫੌਜੀ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ। ਫੌਜੀ ਭਵਨ ਦੇ ਪ੍ਰਭਾਵਿਤ ਹਿੱਸੇ ਨੂੰ ਸਾਫ ਸਫਾਈ ਅਤੇ ਇਨਫੈਕਸ਼ਨ ਮੁਕਤ ਕੀਤੇ ਜਾਣ ਲਈ ਬੰਦ ਕਰ ਦਿੱਤਾ ਗਿਆ ਹੈ। ਉਸ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਅਤੇ ਏਕਾਂਤਵਾਸ ਕੀਤੇ ਜਾਣ ਵਰਗੇ ਪ੍ਰੋਟੋਕਾਲ ਦਾ ਪਾਲਨ ਕੀਤਾ ਜਾ ਰਿਹਾ ਹੈ।


author

Sunny Mehra

Content Editor

Related News