ਜੰਮੂ ''ਚ ਅੰਤਰਰਾਸ਼ਟਰੀ ਸਰਹੱਦ ''ਤੇ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ
Wednesday, Oct 09, 2024 - 09:56 AM (IST)

ਜੰਮੂ (ਭਾਸ਼ਾ)- ਅੰਤਰਰਾਸ਼ਟਰੀ ਸਰਹੱਦ 'ਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ 'ਚ ਸਰਗੋਧਾ ਦੇ ਰਹਿਣ ਵਾਲੇ ਸ਼ਾਹਿਦ ਇਮਰਾਨ (31) ਨੂੰ ਮੰਗਲਵਾਰ ਸ਼ਾਮ ਸਰਹੱਦ ਪਾਰ ਤੋਂ ਭਾਰਤ ਵੱਲ ਪ੍ਰਵੇਸ਼ ਕਰਨ 'ਤੇ ਮਕਵਾਲ ਨੂੰ ਹਿਰਾਸਤ 'ਚ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਮਰਾਨ ਦੇ ਕਬਜ਼ੇ 'ਚੋਂ 2 ਚਾਕੂ, ਇਕ 'ਸਮਾਰਟ ਵਾਚ', ਇਕ ਸਿਗਰੇਟ ਦਾ ਪੈਕੇਟ, ਇਕ ਖਾਲੀ ਸਿਮ ਕਾਰਡ ਹੋਲਡਰ ਅਤੇ ਪਾਕਿਸਤਾਨ ਮੁਦਰਾ 'ਚ 5 ਰੁਪਏ ਦਾ ਸਿੱਕਾ ਬਰਾਮਦ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਘੁਸਪੈਠੀਏ ਨੇ ਦੱਸਿਆ ਕਿ ਅਣਜਾਣੇ 'ਚ ਸਰਹੱਦ ਪਾਰ ਕਰ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਅਗਲੀ ਕਾਰਵਾਈ ਲਈ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8