ਅਮਰਨਾਥ ਗੁਫ਼ਾ ਤੋਂ ਬਾਬਾ ਬਰਫ਼ਾਨੀ ਦੀ ਨਵੀਂ ਤਸਵੀਰ ਆਈ ਸਾਹਮਣੇ, ਤੁਸੀਂ ਵੀ ਕਰੋ ਦਰਸ਼ਨ

Monday, Jun 26, 2023 - 11:30 AM (IST)

ਅਮਰਨਾਥ ਗੁਫ਼ਾ ਤੋਂ ਬਾਬਾ ਬਰਫ਼ਾਨੀ ਦੀ ਨਵੀਂ ਤਸਵੀਰ ਆਈ ਸਾਹਮਣੇ, ਤੁਸੀਂ ਵੀ ਕਰੋ ਦਰਸ਼ਨ

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਹਿਮਾਲਿਆ ਖੇਤਰ 'ਚ 3,880 ਮੀਟਰ ਦੀ ਉੱਚਾਈ 'ਤੇ ਸਥਿਤ ਬਾਬਾ ਬਰਫ਼ਾਨੀ ਦੀ ਪਵਿੱਤਰ ਗੁਫ਼ਾ ਸ਼੍ਰੀ ਅਮਰਨਾਥ ਲਈ ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋ ਰਹੀ ਹੈ, ਜੋ 31 ਅਗਸਤ ਨੂੰ ਸਮਾਪਤ ਹੋਵੇਗੀ। ਅਮਰਨਾਥ ਗੁਫ਼ਾ ਦੇ ਦਰਸ਼ਨ ਕਰਨ ਲਈ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਇਕ ਦਿਨ ਪਹਿਲਾਂ ਯਾਨੀ 30 ਜੂਨ ਨੂੰ ਤੀਰਥ ਯਾਤਰੀਆਂ ਦਾ ਪਹਿਲਾ ਜੱਥਾ ਜੰਮੂ ਦੇ ਭਗਵਤੀ ਨਗਰ ਸਥਿਤ ਆਧਾਰ ਕੰਪਲੈਕਸ ਤੋਂ ਕਸ਼ਮੀਰ ਲਈ ਰਵਾਨਾ ਹੋਵੇਗਾ। ਉੱਥੇ ਹੀ ਅਮਰਨਾਥ ਗੁਫ਼ਾ ਤੋਂ ਬਾਬਾ ਬਰਫ਼ਾਨੀ ਦੀ ਨਵੀਂ ਤਸਵੀਰ ਸਾਹਮਣੇ ਆਈ ਹੈ।

ਬਾਬਾ ਬਰਫ਼ਾਨੀ ਦਾ ਆਕਾਰ ਪਹਿਲਾਂ ਤੋਂ ਕਾਫ਼ੀ ਵੱਡਾ ਹੋਇਆ ਹੈ। ਉੱਥੇ ਹੀ ਭਗਤਾਂ ਨੂੰ ਵੀ ਯਾਤਰਾ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਨਰਲ ਡਾਇਰੈਕਟਰ ਐੱਸ.ਐੱਲ. ਥਾਊਸੇਨ ਨੇ ਆਉਣ ਵਾਲੇ ਕੁਝ ਦਿਨਾਂ 'ਚ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਐਤਵਾਰ ਨੂੰ ਬਾਲਟਾਲ ਆਧਾਰ ਕੰਪਲੈਕਸ ਅਤੇ ਪਵਿੱਤਰ ਗੁਫ਼ਾ ਮੰਦਰ ਦੇ ਰਸਤੇ ਪੈਣ ਵਾਲੇ ਕਈ ਪੜਾਅ ਕੇਂਦਰਾਂ 'ਤੇ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ। ਥਾਊਸੇਨ ਨੇ ਕਿਹਾ,''ਇਸ ਮਹੱਤਵਪੂਰਨ ਆਯੋਜਨ ਦੀ ਸਫ਼ਲਤਾ ਸਾਡੀ ਸਮੂਹਿਕ  ਵਚਨਬੱਧਤਾ 'ਤੇ ਨਿਰਭਰ ਕਰਦੀ ਹੈ।'' ਸੀ.ਆਰ.ਪੀ.ਐੱਫ. ਦੇ ਇਕ ਬੁਲਾਰੇ ਨੇ ਕਿਹਾ ਕਿ ਸੀ.ਆਰ.ਪੀ.ਐੱਫ. ਦੇ ਜਨਰਲ ਡਾਇਰੈਕਟਰ ਨੇ ਅਮਰਨਾਥ ਯਾਤਰਾ 2023 ਲਈ ਤਾਇਨਾਤ ਫ਼ੌਜ ਦੀਆਂ ਪ੍ਰਸ਼ਾਸਨਿਕ ਤਿਆਰੀਆਂ ਦੀ ਸਮੀਖਿਆ ਕਰਨ ਲਈ ਬਾਲਟਾਲ, ਡੋਮੇਲ, ਸਰਬਲ ਅਤੇ ਨੀਲਗ੍ਰਥ ਸਥਿਤ ਕੰਪਲੈਕਸਾਂ ਦਾ ਦੌਰਾ ਕੀਤਾ।


author

DIsha

Content Editor

Related News