ਇਕ ਮਹੀਨਾ ਪਹਿਲਾਂ ਹੀ ਅਮਰਨਾਥ ਗੁਫਾ ''ਚ ਬਾਬਾ ਬਰਫਾਨੀ ਹੋਏ ਅੰਤਰਧਿਆਨ
Tuesday, Jul 24, 2018 - 12:28 AM (IST)

ਸ਼੍ਰੀਨਗਰ-2 ਮਹੀਨੇ ਤਕ ਚੱਲਣ ਵਾਲੀ ਪਵਿੱਤਰ ਅਮਰਨਾਥ ਯਾਤਰਾ ਪੂਰੀ ਹੋਣ ਤੋਂ ਪਹਿਲਾਂ ਹੀ ਬਾਬਾ ਬਰਫਾਨੀ ਅੰਤਰਧਿਆਨ ਹੋ ਗਏ ਹਨ। ਇਸ ਨਾਲ ਭੋਲੇ ਬਾਬਾ ਦੇ ਭਗਤ ਨਿਰਾਸ਼ ਹੋ ਗਏ ਹਨ। ਪਿਛਲੇ ਕੁਝ ਸਾਲਾਂ ਤੋਂ ਯਾਤਰਾ ਪੂਰੀ ਹੋਣ ਤੋਂ ਪਹਿਲਾਂ ਹੀ ਬਰਫ ਨਾਲ ਬਣਿਆ ਸ਼ਿਵਲਿੰਗ ਪਿਘਲਦਾ ਰਿਹਾ ਹੈ। ਸ਼ਿਵਲਿੰਗ ਨੂੰ ਪਿਘਲਣ ਤੋਂ ਬਚਾਉਣ ਲਈ ਐੱਨ. ਜੀ. ਟੀ. ਨੇ ਚਿੰਤਾ ਪ੍ਰਗਟਾਈ ਸੀ। ਅਮਰਨਾਥ ਯਾਤਰਾ 26 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਸਮਾਪਤ ਹੋ ਜਾਵੇਗੀ।