ਝਗੜਾ ਸੁਲਝਾਉਣ ਗਏ ਹੈੱਡ ਕਾਂਸਟੇਬਲ ''ਤੇ ਬਦਮਾਸ਼ ਨੇ ਕੀਤਾ ਚਾਕੂ ਨਾਲ ਹਮਲਾ, 3 ਕਾਬੂ

Tuesday, Jan 24, 2023 - 02:28 AM (IST)

ਝਗੜਾ ਸੁਲਝਾਉਣ ਗਏ ਹੈੱਡ ਕਾਂਸਟੇਬਲ ''ਤੇ ਬਦਮਾਸ਼ ਨੇ ਕੀਤਾ ਚਾਕੂ ਨਾਲ ਹਮਲਾ, 3 ਕਾਬੂ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਛਾਵਲਾ ਇਲਾਕੇ ’ਚ ਝਗੜਾ ਸੁਲਝਾਉਣ ਗਈ ਪੁਲਸ ਟੀਮ ’ਚ ਸ਼ਾਮਲ ਹੈੱਡ ਕਾਂਸਟੇਬਲ ਰਿੰਕੂ ਨੂੰ ਬਦਨਾਮ ਬਦਮਾਸ਼ ਸੰਨੀ ਨੇ ਚਾਕੂ ਮਾਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ’ਚ ਹੋਏ ਮੁਕਾਬਲੇ ’ਚ ਸੰਨੀ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਹੈੱਡ ਕਾਂਸਟੇਬਲ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਨਿਗਮ ਚੋਣਾਂ ਤੇ ਉਪ ਚੋਣ ਡਟ ਕੇ ਲੜਨ ਦਾ ਐਲਾਨ, ਵਰਕਰਾਂ ਨੂੰ ਕਮਰ ਕੱਸਣ ਦਾ ਦਿੱਤਾ ਸੁਨੇਹਾ

ਘਟਨਾ ਐਤਵਾਰ ਸ਼ਾਮ ਦੀ ਹੈ, ਜਦੋਂ ਛਾਵਲਾ ਥਾਣੇ ਦੇ ਏ. ਐੱਸ. ਆਈ. ਸੁਨੀਲ ਅਤੇ ਹੈੱਡ ਕਾਂਸਟੇਬਲ ਰਿੰਕੂ ਕੁਤੁਬ ਵਿਹਾਰ ਇਲਾਕੇ 'ਚ ਗਸ਼ਤ ’ਤੇ ਸਨ। ਰਾਤ ਸਮੇਂ ਉਨ੍ਹਾਂ ਨੂੰ ਇਲਾਕੇ ’ਚ ਝਗੜਾ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਦੋਵੇਂ ਪੁਲਸ ਮੁਲਾਜ਼ਮ ਮੌਕੇ ’ਤੇ ਪੁੱਜੇ ਤਾਂ ਉਥੇ ਕੁਝ ਲੋਕ ਆਟੋ ਰਿਕਸ਼ਾ ਚਾਲਕ ਨਾਲ ਝਗੜਾ ਕਰ ਰਹੇ ਸਨ।ਪੁਲਸ ਨੇ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਟੋ ਰਿਕਸ਼ਾ ਚਾਲਕ ਨੇ ਰਿੰਕੂ ’ਤੇ ਚਾਕੂ ਨਾਲ ਦੋ ਵਾਰ ਕੀਤੇ ਅਤੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਪ੍ਰਸ਼ਾਸਨ ਦੇ ਦਾਅਵੇ; ਚਾਈਨਾ ਡੋਰ ਨੇ ਇਕ ਹੋਰ ਨੂੰ ਲਿਆ ਚਪੇਟ 'ਚ, ਲੱਗੇ 35 ਟਾਂਕੇ

ਮਾਮਲੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਰਿੰਕੂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਛਾਵਲਾ ਥਾਣੇ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਕੁਤੁਬ ਵਿਹਾਰ ਦੇ ਇਕ ਘਰ ’ਚ ਛਾਪਾ ਮਾਰਿਆ।

ਇਹ ਵੀ ਪੜ੍ਹੋ : ਸਖ਼ਤ ਸੁਰੱਖਿਆ ਦਰਮਿਆਨ ਅੱਜ ਤੋਂ ਬਾਰਡਰ ਸੀਲ, ਜ਼ਮੀਨ ਤੋਂ ਅਸਮਾਨ ਤੱਕ ਪਹਿਰਾ ਸਖ਼ਤ

ਪੁਲਸ ਨੂੰ ਵੇਖ ਕੇ ਬਦਮਾਸ਼ਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਬਲ ਨੇ ਵੀ ਬਚਾਅ ’ਚ ਗੋਲੀਬਾਰੀ ਕੀਤੀ। ਇਨ੍ਹਾਂ ’ਚੋਂ 2 ਗੋਲੀਆਂ ਮੁਲਜ਼ਮ ਸੰਨੀ ਦੀ ਲੱਤ ’ਚ ਲੱਗੀਆਂ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ। ਪੁਲਸ ਨੇ ਉਕਤ ਘਰ ਤੋਂ ਕੁੱਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


author

Mandeep Singh

Content Editor

Related News