ਬੇਰਹਿਮ ਬਣਿਆ ਪਿਓ, ਪਤਨੀ ਨਾਲ ਝਗੜੇ ਮਗਰੋਂ18 ਮਹੀਨੇ ਦੀ ਧੀ ਨੂੰ ਫਰਸ਼ ''ਤੇ ਪਟਕਿਆ

Sunday, Sep 10, 2023 - 03:55 PM (IST)

ਬੇਰਹਿਮ ਬਣਿਆ ਪਿਓ, ਪਤਨੀ ਨਾਲ ਝਗੜੇ ਮਗਰੋਂ18 ਮਹੀਨੇ ਦੀ ਧੀ ਨੂੰ ਫਰਸ਼ ''ਤੇ ਪਟਕਿਆ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇਕ ਮਜ਼ਦੂਰ ਨੇ ਆਪਣੀ ਪਤਨੀ ਨਾਲ ਝਗੜੇ ਮਗਰੋਂ 18 ਮਹੀਨੇ ਦੀ ਧੀ 'ਤੇ ਫਰਸ਼ 'ਤੇ ਪਟਕ ਕੇ ਕਤਲ ਕਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਠਾਣੇ ਪੁਲਸ ਨੇ ਅਲਤਾਫ਼ ਮੁਹੰਮਦ ਸਮੀਉੱਲਾਹ ਅੰਸਾਰੀ (26) ਨੂੰ IPC ਦੀ ਧਾਰਾ-302 (ਕਤਲ), 325 (ਸਵੈ-ਇੱਛਾ ਨਾਲ ਗੰਭੀਰ ਸੱਟ ਪਹੁੰਚਾਉਣਾ) ਅਤੇ ਹੋਰ ਸਬੰਧਤ ਵਿਵਸਥਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ-  ਵੱਡੀ ਖ਼ਬਰ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਗ੍ਰਿਫ਼ਤਾਰ

ਉਨ੍ਹਾਂ ਨੇ ਦੱਸਿਆ ਇਹ ਘਟਨਾ ਦਈਘਰਗਾਂਵ ਦੇ ਅਭੈ ਨਗਰ ਇਲਾਕੇ ਵਿਚ ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਹੋਈ, ਜਦੋਂ ਦੋਸ਼ੀ ਨੇ ਗੁੱਸੇ 'ਚ ਆ ਕੇ ਆਪਣੀ ਪਤਨੀ ਨੂੰ ਕੁੱਟਿਆ ਅਤੇ ਇਸ ਤੋਂ ਬਾਅਦ ਪਤਨੀ ਅਤੇ ਧੀ ਨੂੰ ਘਸੀੜ ਕੇ ਘਰੋਂ ਬਾਹਰ ਕੱਢ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਬੱਚੀ ਨੂੰ ਉਸ ਨੇ ਫਰਸ਼ ਇੰਨੀ ਜ਼ੋਰ ਦੀ ਪਟਕਿਆ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਅੰਸਾਰੀ 15 ਦਿਨ ਪਹਿਲਾਂ ਪਤਨੀ ਨਾਲ ਹੋਏ ਝਗੜੇ ਨੂੰ ਲੈ ਕੇ ਨਾਰਾਜ਼ ਸੀ। ਅਧਿਕਾਰੀ ਮੁਤਾਬਕ ਦੋਸ਼ੀ ਸ਼ਰਾਬ ਪੀਂਦਾ ਸੀ ਅਤੇ ਅਕਸਰ ਆਪਣੀ ਪਤਨੀ ਨਾਲ ਝਗੜਾ ਕਰਦਾ ਸੀ। ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਭਾਰਤ ਫੇਰੀ 'ਤੇ ਆਏ ਬ੍ਰਿਟੇਨ ਦੇ PM ਰਿਸ਼ੀ ਸੁਨਕ ਨੇ ਪਤਨੀ ਨਾਲ ਅਕਸ਼ਰਧਾਮ ਮੰਦਰ 'ਚ ਕੀਤੀ ਪੂਜਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News