ਸ਼ਖ਼ਸ ਦਾ ਸ਼ਰਮਨਾਕ ਕਾਰਾ! ਵਿਆਹ ਤੋਂ ਦੋ ਦਿਨ ਪਹਿਲਾਂ ਘਰ 'ਚ ਦਾਖ਼ਲ ਹੋ ਕੇ ਕੁੜੀ ਨੂੰ ਲਗਾਈ ਅੱਗ

05/10/2022 11:24:19 AM

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ ਦੇ ਫਰੂਖਨਗਰ ਇਲਾਕੇ 'ਚ ਇਕ ਕੁੜੀ ਨੂੰ ਉਸ ਦੇ ਵਿਆਹ ਤੋਂ 2 ਦਿਨ ਪਹਿਲਾਂ ਸੋਮਵਾਰ ਨੂੰ ਇਕ ਵਿਅਕਤੀ ਨੇ ਅੱਗ ਲਗਾ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 24 ਸਾਲਾ ਕੁੜੀ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ 50 ਫੀਸਦੀ ਤੋਂ ਵੱਧ ਝੁਲਸਣ ਕਾਰਨ ਉਸ ਦੀ ਹਾਲਤ ਗੰਭੀਰ ਹੈ, ਜਦੋਂ ਦੋਸ਼ੀ ਫਰਾਰ ਹੈ। ਪੀੜਤਾ ਦੇ ਪਿਤਾ ਪੁਲਸ ਕੋਲ ਗਏ ਅਤੇ ਦਾਅਵਾ ਕੀਤਾ ਕਿ ਦੋਸ਼ੀ ਨੇ ਉਨ੍ਹਾਂ ਦੇ ਘਰ 'ਚ ਵੜ ਕੇ ਉਨ੍ਹਾਂ ਦੀ ਧੀ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਕਿਹਾ,''ਮੇਰੀ ਧੀ ਤਿੰਨ ਭਰਾਵਾਂ-ਭੈਣਾਂ 'ਚ ਸਭ ਤੋਂ ਵੱਡੀ ਹੈ। ਉਸ ਦਾ ਵਿਆਹ 11 ਮਈ ਨੂੰ ਹੋਣਾ ਸੀ। ਇਕ ਗੁਆਂਢੀ, ਜੈਪਾਲ ਉਰਫ਼ ਬਿੱਲੂ, ਉਸ ਨੂੰ ਹਮੇਸ਼ਾ ਪਰੇਸ਼ਾਨ ਕਰਦਾ ਸੀ।''

ਇਹ ਵੀ ਪੜ੍ਹੋ : ਸ਼ਰਮਨਾਕ! ਝਾਂਜਰ ਚੋਰੀ ਕਰਨ ਦੇ ਸ਼ੱਕ 'ਚ 4 ਸਾਲਾ ਮਾਸੂਮ ਦਾ ਕਤਲ ਕਰ ਮਿੱਟੀ 'ਚ ਦੱਬੀ ਲਾਸ਼

ਦਿਹਾੜੀ ਮਜ਼ਦੂਰ ਦੇ ਰੂਪ 'ਚ ਕੰਮ ਕਰਨ ਵਾਲੇ ਪੀੜਤਾ ਦੇ ਪਿਤਾ ਨੇ ਕਿਹਾ,''ਮੈਂ ਅੱਜ ਸਵੇਰੇ ਜਲਦੀ ਕੰਮ ਲਈ ਨਿਕਲਿਆ ਸੀ। ਮੈਨੂੰ ਇਕ ਫ਼ੋਨ ਆਇਆ ਕਿ ਬਿੱਲੂ ਦੇ ਘਰ ਦੇ ਅੰਦਰ ਦਾਖ਼ਲ ਹੋ ਕੇ ਉਸ ਦੇ ਉੱਪਰ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ।'' ਪੁਲਸ ਨੇ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਫਰੂਖਨਗਰ ਪੁਲਸ ਥਾਣੇ 'ਚ ਆਈ.ਪੀ.ਸੀ. ਦੀ ਧਾਰਾ 326-ਏ (ਜਾਣਬੁੱਝ ਕੇ ਤੇਜ਼ਾਬ ਆਦਿ ਨਾਲ ਗੰਭੀਰ ਸੱਟ ਪਹੁੰਚਾਉਣਾ) ਅਤੇ 307 (ਕਤਲ ਦੀ ਕੋਸ਼ਿਸ਼) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਟੌਦੀ ਦੇ ਏ.ਸੀ.ਪੀ. ਹਰਿੰਦਰ ਕੁਮਾਰ ਨੇ ਕਿਹਾ,''ਜ਼ਖ਼ਮੀ ਕੁੜੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਪਰ ਉਹ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ। ਦੋਸ਼ੀ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News