ਟਰੱਕ ਦੀ ਟੱਕਰ ਨਾਲ ਬਾਈਕ ਸਵਾਰ ਵਿਅਕਤੀ ਦੀ ਮੌਤ, ਦੋ ਭੈਣਾਂ ਜ਼ਖਮੀ

Monday, Jun 19, 2017 - 04:40 PM (IST)

ਟਰੱਕ ਦੀ ਟੱਕਰ ਨਾਲ ਬਾਈਕ ਸਵਾਰ ਵਿਅਕਤੀ ਦੀ ਮੌਤ, ਦੋ ਭੈਣਾਂ ਜ਼ਖਮੀ

ਕਾਸ਼ੀਪੁਰ— ਨਾਮਕਰਨ ਸੰਸਕਾਰ ਪ੍ਰੋਗਰਾਮ ਤੋਂ ਵਾਪਸ ਆਉਂਦੇ ਸਮੇਂ ਬਾਈਕ ਸਵਾਰ ਇਕ ਵਿਅਕਤੀ ਅਤੇ ਦੋ ਲੜਕੀਆਂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦੀਆਂ ਭੈਣਾਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੁੱਹਲਾ ਗੁਜਰਤਿਆਨ ਗਾਂਧੀਪਾਰਕ, ਜਸਪੁਰ ਵਾਸੀ ਓਮੇਸ਼ ਪੁੱਤਰ ਮਹਿੰਦਰ ਕੁਮਾਰ ਐਤਵਾਰ ਨੂੰ ਸੁਲਤਾਨਪੁਰਪੱਟੀ ਸਥਿਤ ਆਪਣੀ ਭੂਆ ਦੇ ਇੱਥੇ ਲੜਕੇ ਦੇ ਨਾਮਕਰਨ ਸੰਸਕਾਰ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਬਾਈਕ ਤੋਂ ਵਾਪਸ ਆ ਰਹੇ ਸਨ। ਸਵੇਰੇ ਕਰੀਬ 9 ਵਜੇ ਆਪਣੀ ਭੈਣ ਪਾਇਲ ਪੁੱਤਰੀ ਓਮਪ੍ਰਕਾਸ਼ ਅਤੇ ਫੁਫੇਰੀ ਭੈਣ ਦੀਪਾਲੀ ਪੁੱਤਰੀ ਓਮੇਸ਼ ਕੁਮਾਰ ਵਾਸੀ ਸ਼ਾਰਦਾਨਗਰ ਦਿੱਲੀ ਦੇ ਨਾਲ ਬਾਈਕ ਤੋਂ ਆ ਰਿਹਾ ਸੀ। ਬਾਜਪੁਰ ਰੋਡ ਸਥਿਤ ਜੈਤਪੁਰ ਮੋੜ ਨੇੜੇ ਸਾਹਮਣੇ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਤਿੰਨੋਂ ਗੰਭੀਰ ਜ਼ਖਮੀ ਹੋ ਗਏ। ਤੁਰੰਤ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਓਮੇਸ਼ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦਕਿ ਦੀਪਾਲੀ ਅਤੇ ਪਾਇਲ ਦੀ ਹਾਲਤ ਗੰਭੀਰ ਦੱਸ ਕੇ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।


Related News