ਸ਼ੱਕ ''ਚ ਕੀਤਾ ਪਤਨੀ ਦਾ ਕਤਲ, ਧੀ ਨੂੰ ਦੂਜੇ ਕਮਰੇ ''ਚ ਬੰਦ ਕੇ ਫਰਾਰ ਹੋਇਆ ਦੋਸ਼ੀ

Monday, Sep 18, 2023 - 01:49 PM (IST)

ਸ਼ੱਕ ''ਚ ਕੀਤਾ ਪਤਨੀ ਦਾ ਕਤਲ, ਧੀ ਨੂੰ ਦੂਜੇ ਕਮਰੇ ''ਚ ਬੰਦ ਕੇ ਫਰਾਰ ਹੋਇਆ ਦੋਸ਼ੀ

ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ 'ਚ ਇਕ ਵਿਅਕਤੀ ਨੇ ਸ਼ੱਕ 'ਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਧੀ ਨੂੰ ਘਰ ਦੇ ਦੂਜੇ ਕਮਰੇ 'ਚ ਬੰਦ ਕਰ ਕੇ ਉੱਥੋਂ ਦੌੜ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ 15 ਸਾਲਾ ਧੀ ਦੀ ਰੌਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਐਤਵਾਰ ਸ਼ਾਮ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਉੱਤਰ-ਪੂਰਬੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਜਾਏ ਟਿਰਕੀ ਨੇ ਦੱਸਿਆ ਕਿ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਮਰੇ ਦਾ ਦਰਵਾਜ਼ਾ ਤੋੜਿਆ ਅਤੇ ਔਰਤ ਦੀ ਲਾਸ਼ ਬਿਸਤਰ ਦੇ ਹੇਠਾਂ ਦੇਖੀ। ਮ੍ਰਿਤਕਾ ਦੀ ਪਛਾਣ ਦ੍ਰੋਪਦੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਟਿਰਕੀ ਅਨੁਸਾਰ, ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਆਖ਼ਰੀ ਵਾਰ 16 ਸਤੰਬਰ ਦੁਪਹਿਰ ਕਰੀਬ 12.30 ਵਜੇ ਦੇਖਿਆ ਸੀ ਅਤੇ ਉਸ ਦਾ ਸੌਤੇਲਾ ਪਿਓ ਸੁਨੀਲ ਉਸੇ ਦਿਨ ਤੋਂ ਲਾਪਤਾ ਹੈ। ਟਿਰਕੀ ਨੇ ਦੱਸਿਆ ਕਿ ਸਥਾਨਕ ਲੋਕਾਂ ਤੋਂ ਪੁੱਛ-ਗਿੱਛ 'ਚ ਪਤਾ ਲੱਗਾ ਕਿ ਸੁਨੀਲ ਅਤੇ ਦ੍ਰੋਪਦੀ ਵਿਚਾਲੇ ਹਮੇਸ਼ਾ ਝਗੜਾ ਹੁੰਦਾ ਸੀ। ਟਿਰਕੀ ਅਨੁਸਾਰ, ਜਾਂਚ 'ਚ ਪਤਾ ਲੱਗਾ ਹੈ ਕਿ ਦ੍ਰੋਪਦੀ ਦਾ ਪਹਿਲਾ ਵਿਆਹ ਜੋਤਿਸ਼ ਯਾਦਵ ਨਾਮੀ ਵਿਅਕਤੀ ਨਾਲ ਹੋਇਆ ਸੀ, ਜਿਸ ਤੋਂ ਉਸ ਦੇ ਚਾਰ ਬੱਚੇ ਹਨ। ਉਨ੍ਹਾਂ ਦੱਸਿਆ ਕਿ ਹੋਰ ਤਿੰਨ ਬੱਚੇ ਯਾਦਵ ਨਾਲ ਬਿਹਾਰ 'ਚ ਰਹਿੰਦੇ ਹਨ, ਜਦੋਂ ਕਿ ਇਕ ਧੀ ਔਰਤ ਕੋਲ ਸੀ। ਟਿਰਕੀ ਅਨੁਸਾਰ, ਸਨੀਲ ਅਤੇ ਦ੍ਰੋਪਦੀ ਦੀ ਇਕ-ਦੂਜੇ ਤੋਂ ਕੋਈ ਔਲਾਦ ਨਹੀਂ ਸੀ। ਉਨ੍ਹਾਂ ਦੱਸਿਆ,''ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਸੁਨੀਲ ਨੂੰ ਦ੍ਰੋਪਦੀ ਦੇ ਕਿਸੇ ਹੋਰ ਵਿਅਕਤੀ ਨਾਲ ਸੰਬੰਧ ਹੋਣ ਦਾ ਸ਼ੱਕ ਸੀ, ਜਿਸ ਕਾਰਨ ਜੋੜੇ ਦਰਮਿਆਨ ਹਮੇਸ਼ਾ ਝਗੜਾ ਹੁੰਦਾ ਸੀ। ਸੁਨੀਲ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News