ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਸਾਬਕਾ ਫ਼ੌਜੀ ਨੇ ਨੂੰਹ ਸਮੇਤ 4 ਲੋਕਾਂ ਦਾ ਕੀਤਾ ਕਤਲ

Wednesday, Aug 25, 2021 - 11:46 AM (IST)

ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਸਾਬਕਾ ਫ਼ੌਜੀ ਨੇ ਨੂੰਹ ਸਮੇਤ 4 ਲੋਕਾਂ ਦਾ ਕੀਤਾ ਕਤਲ

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਾਬਕਾ ਫ਼ੌਜੀ ਨੇ ਮੰਗਲਵਾਰ ਸਵੇਰੇ ਆਪਣੀ ਨੂੰਹ ਸਮੇਤ 4 ਲੋਕਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਰਾਜੇਂਦਰ ਪਾਰਕ ’ਚ ਜਾ ਕੇ ਦੋਸ਼ੀ ਰਾਵ ਰਾਏ ਸਿੰਘ ਨੇ ਆਪਣਾ ਅਪਰਾਧ ਕਬੂਲ ਕੀਤਾ। ਦੋਸ਼ੀ ਨੂੰ ਆਪਣੇ ਨੂੰਹ ਅਤੇ ਕਿਰਾਏਦਾਰ ਵਿਚਾਲੇ ਨਾਜਾਇਜ਼ ਸੰਬੰਧ ਹੋਣ ਦਾ ਸ਼ੱਕ ਸੀ, ਇਸ ਲਈ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਹੈਰਾਨੀਜਨਕ : ਮ੍ਰਿਤਕ ਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ’ਚ ਕੀਤਾ ਅਨੋਖਾ ਕਾਰਾ

ਹਮਲੇ ’ਚ ਸਿੰਘ ਦੀ ਨੂੰਹ ਸੁਨੀਤਾ, ਕਿਰਾਏਦਾਰ ਕ੍ਰਿਸ਼ਨ ਕੁਮਾਰ ਤਿਵਾੜੀ, ਕ੍ਰਿਸ਼ਨ ਦੀ ਪਤਨੀ ਅਨਾਮਿਕਾ, ਉਸ ਦੀ 9 ਸਾਲਾ ਧੀ ਸੁਰਭੀ ਦੀ ਮੌਤ ਹੋ ਗਈ, ਜਦੋਂ ਕਿ 3 ਸਾਲਾ ਵਿਧੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਅਤੇ ਉਸ ਨੂੰ ਦਿੱਲੀ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ ਦੀਪਕ ਸਹਾਰਨ ਨੇ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਸਤੰਬਰ-ਅਕਤੂਬਰ ’ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਨੂੰ ਹੋਵੇਗਾ ਜ਼ਿਆਦਾ ਖ਼ਤਰਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News