ਮੁੰਬਈ ’ਚ ਵਿਧਾਨਭਵਨ ਦੇ ਬਾਹਰ ਇਕ ਵਿਅਕਤੀ ਨੇ ਆਤਮਦਾਹ ਦੀ ਕੀਤੀ ਕੋਸ਼ਿਸ਼

Wednesday, Aug 24, 2022 - 12:05 PM (IST)

ਮੁੰਬਈ ’ਚ ਵਿਧਾਨਭਵਨ ਦੇ ਬਾਹਰ ਇਕ ਵਿਅਕਤੀ ਨੇ ਆਤਮਦਾਹ ਦੀ ਕੀਤੀ ਕੋਸ਼ਿਸ਼

ਮੁੰਬਈ– ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲੇ ਦੇ ਇਕ ਵਿਅਕਤੀ ਨੇ ਮੰਗਲਵਾਰ ਨੂੰ ਵਿਧਾਨਭਵਨ ਦੇ ਬਾਹਰ ਆਤਮਦਾਹ ਕਰ ਨ ਦੀ ਕੋਸ਼ਿਸ਼ ਕੀਤੀ । ਇਕ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਅੱਗ ਬੁਝਾਈ ਅਤੇ ਵਿਅਕਤੀ ਨੂੰ ਹਸਪਤਾਲ ਲੈ ਗਏ। ਅਧਿਕਾਰੀ ਨੇ ਕਿਹਾ ਕਿ ਉਸਮਾਨਾਬਾਦ ਦੇ ਵਾਸੀ ਤਹਿਸੀਲ ਤੰਦੁਲਵਾਦੀ ਪਿੰਡ ਦੇ ਸੁਭਾਸ਼ ਭਾਨੁਦਾਸ ਦੇਸ਼ਮੁਖ ਨੇ ਆਪਣੇ ਭਰਾ ਨਾਲ ਝਗੜਾ ਹੋਣ ਤੋਂ ਬਾਅਦ ਆਤਮਦਾਹ ਦੀ ਕੋਸ਼ਿਸ਼ ਕੀਤੀ। 

ਉਨ੍ਹਾਂ ਨੇ ਕਿਹਾ, ਉਹ ਕਿਸਾਨ ਨਹੀਂ ਹੈ । ਅਸੀਂ ਅਜਿਹਾ ਕਦਮ ਉਠਾਉਣ ਦੇ ਪਿੱਛੇ ਦੀ ਸਟੀਕ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ 20-30 ਪ੍ਰਤੀਸ਼ਤ ਝੁਲਸ ਗਿਆ ਅਤੇ ਉਸ ਨੂੰ ਜੀ. ਟੀ. ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਹੋਸ਼ ’ਚ ਸੀ ਅਤੇ ਮਰੀਨ ਡਰਾਈਵ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।


author

Rakesh

Content Editor

Related News