ਹਰਿਆਣਾ ’ਚ ਵੱਡਾ ਹਾਦਸਾ ਟਲਿਆ, ਜ਼ਮੀਨ ’ਚ ਗੈਸ ਬਣਨ ਕਾਰਨ ਵਾਪਰੀ ਘਟਨਾ

Monday, Jan 15, 2024 - 10:57 AM (IST)

ਹਰਿਆਣਾ ’ਚ ਵੱਡਾ ਹਾਦਸਾ ਟਲਿਆ, ਜ਼ਮੀਨ ’ਚ ਗੈਸ ਬਣਨ ਕਾਰਨ ਵਾਪਰੀ ਘਟਨਾ

ਫਤਿਹਾਬਾਦ (ਭਾਸ਼ਾ) - ਫਤਿਹਾਬਾਦ ਦੇ ਜਗਜੀਵਨਪੁਰਾ ਵਿੱਚ ਲੋਹੜੀ ਮਨਾਉਣ ਦੌਰਾਨ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਅਨੁਸਾਰ, ਜਗਜੀਵਨਪੁਰਾ ਵਿੱਚ ਗਲੀ ਵਾਸੀ ਅੱਗ ਬਾਲ ਕੇ ਲੋਹੜੀ ਮਨਾ ਰਹੇ ਸਨ। ਇਸ ਦੌਰਾਨ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਉੱਪਰ ਵੱਲ ਉੱਠੀਆਂ, ਜਿਸ ਕਾਰਨ ਉੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਕੋਲ ਬੈਠੇ ਲੋਕਾਂ ’ਤੇ ਅੱਗ ਦੇ ਚੰਗਿਆੜੇ ਡਿੱਗ ਪਏ।

ਇਹ ਖ਼ਬਰ ਵੀ ਪੜ੍ਹੋ -  ਪੰਜਾਬ 'ਚ ਲੋਹੜੀ ਦੌਰਾਨ ਹੋਇਆ ਜ਼ਬਰਦਸਤ ਧਮਾਕਾ, ਦਹਿਸ਼ਤ 'ਚ ਪੂਰਾ ਪਰਿਵਾਰ

ਇਹ ਘਟਨਾ ਕਿਵੇਂ ਵਾਪਰੀ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਜ਼ਮੀਨ ’ਚ ਗੈਸ ਬਣਨ ਤੋਂ ਬਾਅਦ ਅੱਗ ਦੇ ਸੇਕ ਕਾਰਨ ਵਾਪਰੀ। ਹਾਲ ਹੀ ਵਿੱਚ ਗਲੀ ਸੀਮਿੰਟ ਨਾਲ ਪੱਕੀ ਕੀਤੀ ਗਈ ਸੀ। ਜਦੋਂ ਇਸ ਸਬੰਧੀ ਫਤਿਹਾਬਾਦ ਸਿਟੀ ਥਾਣਾ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਸੂਚਨਾ ਸਾਡੇ ਕੋਲ ਨਹੀਂ ਆਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹੋਟਲ 'ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ 'ਤੇ ਚਲਾਤੀਆਂ ਗੋਲੀਆਂ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News