ਜੰਮੂ ਕਸ਼ਮੀਰ ਦੇ ਪੁਲਵਾਮਾ ''ਚ ਲਸ਼ਕਰ ਨਾਲ ਜੁੜਿਆ ਇਕ ਵਿਅਕਤੀ ਅਤੇ ਉਸ ਦਾ ਸਹਿਯੋਗੀ ਗ੍ਰਿਫ਼ਤਾਰ

04/26/2022 11:28:13 AM

ਸ਼੍ਰੀਨਗਰ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੋਂ ਲਸ਼ਕਰ-ਏ-ਤੋਇਬਾ ਨਾਲ ਜੁੜੇ ਇਕ ਵਿਅਕਤੀ ਅਤੇ ਉਸ ਦੇ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ, ਜੋ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚ ਰਹੇ ਸਨ। ਪੁਲਸ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਅਨੁਸਾਰ, ਪੁਲਸ ਨੇ ਬਾਰਾਮੂਲਾ ਚ ਇਕ ਵਿਅਕਤੀ ਨੂੰ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮ (ਜੇ.ਈ.ਆਈ.) ਲਈ ਵਿੱਤ ਜੁਟਾਉਣ ਦੇ ਦੋਸ਼ 'ਚ ਵੀ ਗ੍ਰਿਫ਼ਤਾਰ ਕੀਤਾ। ਬੁਲਾਰੇ ਅਨੁਸਾਰ, ਸ਼ੁਰੂਆਤੀ ਪੁੱਛ-ਗਿੱਛ 'ਚ ਸ਼ੱਕੀ ਨੇ ਖੁਲਾਸਾ ਕੀਤਾ ਕਿ ਉਸ ਨੂੰ ਪੰਪੋਰ ਸ਼ਹਿਰ 'ਚ ਘੱਟੋ-ਘੱਟ 2 ਪ੍ਰਵਾਸੀ ਮਜ਼ਦੂਰਾਂ ਦਾ ਕਤਲ ਕਰਨ ਲਈ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ (ਕੋਡ ਨਾਮ ਹਾਜੀ) ਤੋਂ ਪਿਸਤੌਲ ਅਤੇ ਕਾਰਤੂਸ ਦੇ ਨਾਲ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਏ ਸਨ।

ਉਨ੍ਹਾਂ ਦੱਸਿਆ ਕਿ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਮੀਰ ਨੂੰ ਅੱਤਵਾਦੀ ਦੇ ਰੂਪ 'ਚ ਭਰਤੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਬੁਲਾਰੇ ਅਨੁਸਾਰ, ਟੀਚਿਆਂ ਦੀ ਪਛਾਣ ਕਰਨ ਅਤੇ ਹਮਲੇ ਨੂੰ ਅੰਜਾਮ ਦੇਣ ਦੀ ਖ਼ਾਤਿਰ ਮੋਟਰਸਾਈਕਲ ਦਾ ਬੰਦੋਬਸਤ ਕਰਨ ਲਈ ਮੀਰ ਨੇ ਆਪਣੇ ਦੋਸਤ ਸ਼ਕੀਰ ਹਾਮਿਦ ਭੱਟ ਦੀ ਮਦਦ ਲਈ ਸੀ। ਉਨ੍ਹਾਂ ਕਿਹਾ,''ਸਮਾਂ ਰਹਿੰਦੇ ਖ਼ੁਫੀਆ ਸੂਚਨਾ ਮਿਲਣ ਅਤੇ ਪੁਲਸ, ਫ਼ੌਜ ਅਤੇ ਸੀ.ਆਰ.ਪੀ.ਐੱਫ. ਦੇ ਸੰਯੁਕਤ ਦਲ ਵਲੋਂ ਤੁਰੰਤ ਕਾਰਵਾਈ ਕਰਨ ਨਾਲ ਨਾ ਸਿਰਫ਼ ਇਕ ਹਾਈਬ੍ਰਿਡ ਅੱਤਵਾਦੀ ਅਤੇ ਉਸ ਦੇ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਸਗੋਂ ਅੱਤਵਾਦੀ ਵਾਰਦਾਤ ਨੂੰ ਅਸਫ਼ਲ ਕਰ ਕੇ ਮਾਸੂਮਾਂ ਦੀ ਜ਼ਿੰਦਗੀ ਵੀ ਬਚਾ ਲਈ ਗਈ।'' ਇਸ ਵਿਚ, ਬਾਰਾਮੂਲਾ 'ਚ ਪੁਲਸ ਨੇ ਪਾਬੰਦੀਸ਼ੁਦਾ ਸੰਗਠਨ ਜੇ.ਈ.ਆਈ. ਦੇ ਨਾਮ 'ਤੇ ਧਨ ਉਗਾਹੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਮੁਹੰਮਦ ਅਮੀਨ ਗਨੀ ਦੇ ਰੂਪ 'ਚ ਹੋਈ ਹੈ।


DIsha

Content Editor

Related News