ਕਾਰਗਿਲ ਏਅਰਪੋਰਟ 'ਤੇ ਬਾਰੂਦੀ ਸੁਰੰਗ 'ਚ ਧਮਾਕਾ, 1 ਬੱਚੇ ਦੀ ਮੌਤ, 2 ਦੀ ਹਾਲਤ ਗੰਭੀਰ

Sunday, Apr 16, 2023 - 07:20 PM (IST)

ਕਾਰਗਿਲ ਏਅਰਪੋਰਟ 'ਤੇ ਬਾਰੂਦੀ ਸੁਰੰਗ 'ਚ ਧਮਾਕਾ, 1 ਬੱਚੇ ਦੀ ਮੌਤ, 2 ਦੀ ਹਾਲਤ ਗੰਭੀਰ

ਨੈਸ਼ਨਲ ਡੈਸਕ : ਲੱਦਾਖ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅੱਜ ਲੱਦਾਖ ਦੇ ਕਾਰਗਿਲ ਏਅਰਪੋਰਟ 'ਤੇ ਬਾਰੂਦੀ ਸੁਰੰਗ 'ਚ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 1 ਬੱਚੇ ਦੀ ਮੌਤ ਹੋ ਗਈ ਹੈ, ਜਦਕਿ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਇਸ ਮਾਮਲੇ ਨੂੰ ਲੈ ਕੇ ਹਵਾਈ ਅੱਡੇ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਅਲੀ ਨਾਕੀ, ਮੁੰਤਜ਼ੀਰ ਮੇਹਦੀ ਅਤੇ ਬਾਕੀਰ ਵਜੋਂ ਹੋਈ ਹੈ। ਇਹ ਤਿੰਨੇ ਲੜਕੇ ਪਸ਼ਕੁਮ ਦੇ ਖਰਜੌਂਗ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ : ਜਰਮਨੀ ਨੇ ਪ੍ਰਮਾਣੂ ਊਰਜਾ ਤੋਂ ਕੀਤੀ ਤੌਬਾ! ਬੰਦ ਕੀਤੇ ਤਿੰਨੋਂ ਨਿਊਕਲੀਅਰ ਪਾਵਰ ਪਲਾਂਟ

ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਇਹ ਲੜਕੇ ਫੁੱਟਬਾਲ ਗਰਾਊਂਡ ਵੱਲ ਜਾ ਰਹੇ ਸਨ, ਉਦੋਂ ਉਨ੍ਹਾਂ ਦੇ ਹੱਥ ਬੰਬ ਲੱਗਾ। ਇਸ ਧਮਾਕੇ 'ਚ ਅਲੀ ਨਾਕੀ ਅਤੇ ਮੁੰਤਜ਼ੀਰ ਮੇਹਦੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਖੁਰਬਾਥਾਂਗ ਦੇ ਨਵੇਂ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਦੋਂਕਿ ਇਲਾਜ ਦੌਰਾਨ ਬਾਕੀਰ ਦੀ ਮੌਤ ਹੋ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News