ਚੱਲਦੀ ਸਕੂਲ ਬੱਸ ''ਚ ਲੱਗੀ ਭਿਆਨਕ ਅੱਗ, ਬੱਸ ''ਚ ਮੌਜੂਦ ਸਨ ਬੱਚੇ

Wednesday, Dec 18, 2024 - 05:14 PM (IST)

ਮਹਾਰਾਸ਼ਟਰ- ਮਹਾਰਾਸ਼ਟਰ ਦੇ ਛੱਤਰਪਤੀ ਸ਼ੰਭਾਜੀਨਗਰ 'ਚ ਬੁੱਧਵਾਰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਸਕੂਲ ਬੱਸ ਵਿਚ ਅਚਾਨਕ ਅੱਗ ਲੱਗ ਗਈ ਪਰ ਬੱਸ ਵਿਚ ਮੌਜੂਦ ਬੱਚਿਆਂ ਨੂੰ ਸਮੇਂ ਰਹਿੰਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ਦੇ ਸਮੇਂ ਬੱਸ ਵਿਚ ਕਈ ਵਿਦਿਆਰਥੀ ਸਵਾਰ ਸਨ ਪਰ ਡਰਾਈਵਰ ਦੀ ਚੌਕਸੀ ਨਾਲ ਇਕ ਵੱਡਾ ਹਾਦਸਾ ਟਲ ਗਿਆ। 

ਘਟਨਾ ਦੌਰਾਨ ਬੱਸ ਵਿਚ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਦੇਰ ਵਿਚ ਪੂਰੀ ਬੱਸ ਸੜ ਕੇ ਸੁਆਹ ਹੋ ਗਈ। ਅੱਗ ਲੱਗਦੇ ਹੀ ਬੱਸ ਡਰਾਈਵਰ ਨੇ ਤੁਰੰਤ ਬੱਸ ਨੂੰ ਕਿਨਾਰੇ 'ਤੇ ਰੋਕ ਕੇ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਬਾਅਦ ਵਿਚ ਅੱਗ 'ਤੇ ਕਾਬੂ ਪਾਇਆ।

ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸ਼ਾਰਟ ਸਰਕਿਟ ਅੱਗ ਲੱਗਣ ਦੀ ਵਜ੍ਹਾ ਹੋ ਸਕਦਾ ਹੈ ਪਰ ਜਾਂਚ ਮਗਰੋਂ ਪੂਰੀ ਸੱਚਾਈ ਸਾਹਮਣੇ ਆਵੇਗੀ। ਡਰਾਈਵਰ ਦੀ ਚੌਕਸੀ ਅਤੇ ਤੁਰੰਤ ਕਾਰਵਾਈ ਨੇ ਬੱਚਿਆਂ ਦੀ ਜਾਨ ਬਚਾ ਕੇ ਇਕ ਵੱਡੇ ਹਾਦਸੇ ਨੂੰ ਟਾਲ ਦਿੱਤਾ।


Tanu

Content Editor

Related News