ਦਿੱਲੀ ''ਚ ਵੱਡਾ ਹਾਦਸਾ : ਅਲੀਪੁਰ ਇਲਾਕੇ ਦੇ ਕਾਰਨੀਵਲ ਫਾਰਮ ਹਾਊਸ ''ਚ ਲੱਗੀ ਭਿਆਨਕ ਅੱਗ

Friday, May 24, 2024 - 08:02 PM (IST)

ਦਿੱਲੀ ''ਚ ਵੱਡਾ ਹਾਦਸਾ : ਅਲੀਪੁਰ ਇਲਾਕੇ ਦੇ ਕਾਰਨੀਵਲ ਫਾਰਮ ਹਾਊਸ ''ਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਅਲੀਪੁਰ ਇਲਾਕੇ 'ਚ ਸ਼ੁੱਕਰਵਾਰ ਦੀ ਦੁਪਹਿਰ ਵੱਡਾ ਹਾਦਸਾ ਵਾਪਰ ਗਿਆ। ਇਥੇ ਸਥਿਤ ਕਾਰਨੀਵਲ ਫਾਰਮ ਹਾਊਸ 'ਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ  ਦੀਆਂ ਦਰਜਨਾਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਇਸ ਘਟਨਾ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਇਮਾਰਤ 'ਚੋਂ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਉਠਦੀਆਂ ਦਿਖਾਈ ਦੇ ਰਹੀਆਂ ਹਨ। ਨਾਲ ਹੀ ਧੂੰਏ ਦਾ ਗੁਬਾਰ ਵੀ ਛਾਇਆ ਹੋਇਆ ਹੈ। ਹਾਦਸੇ 'ਚ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਰਚ 'ਚ ਵੀ ਅਲੀਪੁਰ ਇਲਾਕੇ 'ਚ ਸਥਿਤ ਇਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਸੀ। ਚਸ਼ਮਦੀਦਾਂ ਮੁਤਾਬਕ, ਜਿਸ ਫੈਕਟਰੀ 'ਚ ਅੱਗ ਲੱਗੀ ਸੀ ਉਹ ਫ੍ਰੀਜ਼ ਕੀਤੀ ਸੀ। ਉਸਦੇ ਨੇੜੇ ਇਕ ਕੱਪੜੇ ਦਾ ਗੋਦਾਪ ਵੀ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 34 ਗੱਡੀਆਂ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। 


author

Rakesh

Content Editor

Related News