ਮਣੀਪੁਰ ’ਚ ਹਥਿਆਰਾਂ ਤੇ ਗੋਲਾ-ਬਾਰੂਦ ਦਾ ਭੰਡਾਰ ਬਰਾਮਦ

Thursday, Dec 05, 2024 - 07:55 PM (IST)

ਇੰਫਾਲ, (ਭਾਸ਼ਾ)- ਮਣੀਪੁਰ ਦੇ ਥੌਬਲ ਜ਼ਿਲੇ ’ਚ ਸਰਚ ਆਪ੍ਰੇਸ਼ਨ ਦੌਰਾਨ ਸੁਰੱਖਿਆ ਫੋਰਸਾਂ ਨੇ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਭੰਡਾਰ ਬਰਾਮਦ ਕੀਤਾ ਹੈ।

ਪੁਲਸ ਨੇ ਦੱਸਿਆ ਕਿ ਫੁਗੀ ਚਿੰਗ ਨਗਾਮੁਖੋਂਗ ਖੇਤਰ ’ਚ ਤਲਾਸ਼ੀ ਦੌਰਾਨ 16 ਹਥਿਆਰ, 36 ਐੱਚ. ਈ. ਦੇ 6 ਗ੍ਰੇਨੇਡ, 2 ਡੈਟੋਨੇਟਰ, ਗੋਲਾ-ਬਾਰੂਦ ਅਤੇ ਵਾਕੀ-ਟਾਕੀ ਬਰਾਮਦ ਕੀਤਾ ਗਿਆ ਪਰ ਇਸ ਸਿਲਸਿਲੇ ’ਚ ਕਿਸੇ ਨੂੰ ਗ੍ਰਿਫਤਾਰੇ ਨਹੀਂ ਕੀਤਾ ਗਿਆ। ਪਿਛਲੇ ਸਾਲ ਮਈ ਤੋਂ ਇੰਫਾਲ ਘਾਟੀ ਦੇ ਮੈਤੇਈ ਅਤੇ ਆਸ-ਪਾਸ ਦੇ ਪਹਾੜੀ ਖੇਤਰਾਂ ਦੇ ਕੁਕੀ ਭਾਈਚਾਰਿਆਂ ਵਿਚਾਲੇ ਹੋਈ ਜਾਤੀ ਹਿੰਸਾ ’ਚ 250 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।


Rakesh

Content Editor

Related News