ਕੁਪਵਾੜਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ
Friday, Jan 10, 2025 - 11:19 PM (IST)
ਜੰਮੂ/ਸ੍ਰੀਨਗਰ, (ਅਰੁਣ)– ਸੁਰੱਖਿਆ ਦਸਤਿਆਂ ਨੇ ਉੱਤਰੀ ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲੇ ’ਚ ਵੱਡੀ ਗਿਣਤੀ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਅਧਿਕਾਰੀਆਂ ਅਨੁਸਾਰ ਇਕ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.), ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਵੱਲੋਂ ਚਲਾਈ ਗਈ ਇਕ ਸਾਂਝੀ ਮੁਹਿੰਮ ਦੌਰਾਨ ਜ਼ਿਲਾ ਕੁਪਵਾੜਾ ਦੇ ਕ੍ਰਾਲਪੋਰਾ ਥਾਣਾ ਖੇਤਰ ਦੇ ਤਹਿਤ ਟੀ. ਪੀ. ਜੰਗਲਾਂ ਤੋਂ ਜੰਗ ਵਰਗੇ ਸਾਮਾਨ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ।
ਬਰਾਮਦ ਹਥਿਆਰਾਂ ’ਚ 1 ਪਿਸਤੌਲ, 1 ਮੈਗਜ਼ੀਨ ਅਤੇ 8 ਰਾਊਂਡ, 5 ਗ੍ਰੇਨੇਡ ਤੇ ਏ. ਕੇ. 47 ਦੇ 270 ਰਾਊਂਡ ਸ਼ਾਮਲ ਹਨ।