ਮੱਧ ਪ੍ਰਦੇਸ਼ ’ਚ ਇਕ ਹੋਟਲ ਮਾਲਕ ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ

Saturday, Mar 09, 2024 - 11:03 AM (IST)

ਮੱਧ ਪ੍ਰਦੇਸ਼ ’ਚ ਇਕ ਹੋਟਲ ਮਾਲਕ ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ

ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ’ਚ ਸ਼ੁੱਕਰਵਾਰ ਤੜਕੇ ਇੱਕ ਹੋਟਲ ਮਾਲਕ ਦੇ 24 ਸਾਲਾ ਬੇਟੇ ਦੀ ਨੇੜਿਓਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਪਿੱਛੋਂ ਸ਼ਹਿਰ ’ਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ| ਭਿੰਡ ਦੇ ਪੁਲਸ ਸੁਪਰਡੈਂਟ ਅਸਿਤ ਯਾਦਵ ਨੇ ਦੱਸਿਆ ਕਿ ਕਾਤਲਾਂ ਨੇ ਸਵੇਰੇ ਕਰੀਬ 4.15 ਵਜੇ ਹੋਟਲ ਮਾਲਕ ਵਿਨੋਦ ਜੈਨ ਦੇ ਪੁੱਤਰ ਪ੍ਰਣਾਮ ਜੈਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਪ੍ਰਣਾਮ ਇਟਾਵਾ ਰੋਡ ’ਤੇ ਸਥਿਤ ਆਪਣੇ ਹੋਟਲ ਦੀ ਚੌਥੀ ਮੰਜ਼ਿਲ ’ਤੇ ਰਹਿੰਦਾ ਸੀ। ਜਿਵੇਂ ਹੀ ਪ੍ਰਣਾਮ ਨੇ ਦਰਵਾਜ਼ਾ ਖੋਲ੍ਹਿਆ, ਹਮਲਾਵਰਾਂ ਨੇ ਉਸ ਨੂੰ ਘੱਟੋ-ਘੱਟ ਪੰਜ ਗੋਲੀਆਂ ਮਾਰੀਆਂ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਯਾਦਵ ਨੇ ਦੱਸਿਆ ਕਿ ਹਮਲਾਵਰਾਂ ਨੇ ਪ੍ਰਣਾਮ ਦੀ ਹੱਤਿਆ ਤੋਂ ਇਕ ਘੰਟਾ ਪਹਿਲਾਂ ਹੀ ਹੋਟਲ ਦਾ ਕਮਰਾ ਨੰਬਰ 301 ਬੁੱਕ ਕਰਵਾਇਆ ਸੀ।


author

Aarti dhillon

Content Editor

Related News