ਕੋਚੀ 'ਚ ਹਾਦਸੇ ਦਾ ਸ਼ਿਕਾਰ ਹੋਇਆ ਗਲਾਈਡਰ, ਜਲ ਸੈਨਾ ਦੇ 2 ਕਾਮਿਆਂ ਦੀ ਮੌਤ

10/04/2020 10:37:11 AM

ਕੋਚੀ— ਕੋਚੀ 'ਚ ਨਿਯਮਿਤ ਉੱਡਾਣ ਦੌਰਾਨ ਐਤਵਾਰ ਯਾਨੀ ਕਿ ਅੱਜ ਸਵੇਰੇ ਇਕ ਗਲਾਈਡਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਜਲ ਸੈਨਾ ਦੇ ਦੋ ਕਾਮਿਆਂ ਦੀ ਮੌਤ ਹੋ ਗਈ। ਰੱਖਿਆ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਇਕ ਗਲਾਈਡਰ ਨੇ ਨਿਯਮਿਤ ਉੱਡਾਣ ਭਰੀ ਸੀ, ਜਿਸ ਦੌਰਾਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ 'ਚ ਜਲ ਸੈਨਾ ਦੇ ਦੋ ਕਾਮਿਆਂ ਦੀ ਮੌਤ ਹੋ ਗਈ। 

PunjabKesari

ਗਲਾਈਡਰ 'ਚ ਸਵਾਰ ਦੋਹਾਂ ਕਾਮਿਆਂ ਦੀ ਪਛਾਣ ਲੈਫਟੀਨੈਂਟ ਰਾਜੀਵ ਝਾਅ ਅਤੇ ਪੈਟੀ ਅਫ਼ਸਰ ਸੁਨੀਲ ਕੁਮਾਰ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਨੂੰ ਆਈ. ਐੱਨ. ਐੱਚ. ਐੱਸ. ਸੰਜੀਵਨੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਦੋਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਗਲਾਈਡਰ ਨੇ ਆਈ. ਐੱਨ. ਐੱਸ. ਗੁਰੂਡ ਤੋਂ ਉਡਾਣ ਭਰੀ ਸੀ। ਗਲਾਈਡਰ ਸਵੇਰੇ ਕਰੀਬ 7 ਵਜੇ ਜਲ ਸੈਨਾ ਅੱਡੇ ਕੋਲ ਥੋਪੁਮਪਾਡੀ ਪੁਲ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਓਧਰ ਦੱਖਣੀ ਜਲ ਸੈਨਾ ਕਮਾਨ ਨੇ ਬੋਰਡ ਆਫ਼ ਇਕੁਵਾਇਰੀ ਦਾ ਆਦੇਸ਼ ਦਿੱਤਾ ਹੈ।


Tanu

Content Editor

Related News