ਪ੍ਰੇਮ ਵਿਆਹ ਕਰਨ ਵਾਲੀ ਕੁੜੀ ਅਗਵਾ, ਹਸਪਤਾਲ ਤੋਂ ਜ਼ਬਰਦਸਤੀ ਗੱਡੀ ''ਚ ਲੈ ਗਏ ਪਰਿਵਾਰ ਵਾਲੇ

Thursday, Aug 15, 2024 - 01:42 PM (IST)

ਪ੍ਰੇਮ ਵਿਆਹ ਕਰਨ ਵਾਲੀ ਕੁੜੀ ਅਗਵਾ, ਹਸਪਤਾਲ ਤੋਂ ਜ਼ਬਰਦਸਤੀ ਗੱਡੀ ''ਚ ਲੈ ਗਏ ਪਰਿਵਾਰ ਵਾਲੇ

ਅੰਬਾਲਾ- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਲਵ ਮੈਰਿਜ ਕਰਵਾਉਣ ਵਾਲੀ ਕੁੜੀ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਅਗਵਾ ਕਰ ਲਿਆ। ਪਰਿਵਾਰ ਵਾਲੇ ਪ੍ਰੇਮ ਵਿਆਹ ਦੇ ਬਾਅਦ ਤੋਂ ਹੀ ਗੁੱਸੇ 'ਚ ਸਨ। ਵਿਆਹੁਤਾ ਆਪਣੇ ਪਤੀ ਨਾਲ ਹਸਪਤਾਲ 'ਚ ਦਵਾਈ ਲੈਣ ਗਈ ਸੀ, ਇਸੇ ਦੌਰਾਨ ਪਰਿਵਾਰ ਵਾਲੇ ਉਸ ਨੂੰ ਚੁੱਕ ਕੇ ਲੈ ਗਏ। ਘਟਨਾ ਨਾਰਾਇਣਗੜ੍ਹ ਥਾਣਾ ਏਰੀਆ ਦੇ ਅਧੀਨ ਡੀ.ਏ.ਵੀ. ਸਕੂਲ ਨੇੜੇ ਦੀ ਹੈ। ਪੁਲਸ ਨੇ ਪਤੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਰਾਇਣਗੜ੍ਹ ਦੇ ਪਿੰਡ ਫਤਿਹਪੁਰ ਵਾਸੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ ਡੇਢ ਮਹੀਨੇ ਪਹਿਲਾਂ ਯਮੁਨਾਨਗਰ ਦੇ ਪਿੰਡ ਖਾਂਡਰਾ ਵਾਸੀ ਮੋਮਿਨਾ ਨਾਲ ਪ੍ਰੇਮ ਵਿਆਹ ਕੀਤਾ ਸੀ। ਉਹ 13 ਅਗਸਤ ਦੀ ਸਵੇਰ ਡੀ.ਏ.ਵੀ. ਸਕੂਲ ਦੇ ਸਾਹਮਣੇ ਸਥਿਤ ਭੂਸ਼ਣ ਮਾਇੰਡ ਕੇਅਰ ਹਸਪਤਾਲ 'ਚ ਪਤਨੀ ਨੂੰ ਦਵਾਈ ਦਿਵਾਉਣ ਲਈ ਗਿਆ ਸੀ।

ਉਹ ਇਕਦਮ ਬਾਹਰ ਪਹੁੰਚਿਆ ਤਾਂ ਦੇਖਿਆ ਕਿ ਇਕ ਔਰਤ ਨੇ ਉਸ ਦੀ ਪਤਨੀ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ। ਇਸ ਤੋਂ ਬਾਅਦ 2 ਨੌਜਵਾਨ ਜ਼ਬਰਦਸਤੀ ਉਸ ਦੀ ਪਤਨੀ ਨੂੰ ਗੱਡੀ 'ਚ ਪਾ ਕੇ ਲੈ ਗਏ। ਉਹ ਕਾਫ਼ੀ ਦੂਰ ਤੱਕ ਉਨ੍ਹਾਂ ਦੇ ਪਿੱਛੇ ਦੌੜਿਆ ਪਰ ਉਹ ਫੜ ਨਹੀਂ ਸਕਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਹੀ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੰਦੀਪ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਪੇਕੇ ਵਾਲੇ ਉਨ੍ਹਾਂ ਦੇ ਵਿਆਹ ਤੋਂ ਖੁਸ਼ ਨਹੀਂ ਹਨ। ਉਸ ਨੂੰ ਅਣਹੋਣੀ ਹੋਣ ਦਾ ਖ਼ਤਰਾ ਹੈ। ਉਸ ਦੀ ਮੰਗਲਵਾਰ ਤੋਂ ਉਸ ਦੀ ਪਤਨੀ ਨਾਲ ਗੱਲ ਨਹੀਂ ਹੋਈ। ਨੌਜਵਾਨ ਨੇ ਪੁਲਸ ਨੂੰ ਸ਼ਿਕਾਇਤ ਸੌਂਪ ਕਾਰਵਾਈ ਦੀ ਮੰਗ ਕੀਤੀ ਹੈ। ਨਾਰਾਇਣਗੜ੍ਹ ਥਾਣੇ ਦੀ ਪੁਲਸ ਨੇ ਧਾਰਾ 140 (3) ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News