ਮੁੰਬਈ ''ਚ ਇਕ ਇਮਾਰਤ ''ਚ ਲੱਗੀ ਅੱਗ, 10 ਸਾਲਾ ਬੱਚੀ ਨੇ ਬਚਾਈ ਪਰਿਵਾਰ ਦੀ ਜਾਨ
Thursday, Aug 23, 2018 - 12:16 AM (IST)
ਮੁੰਬਈ—ਮੁੰਬਈ ਦੇ ਪਰੇਲ ਇਲਾਕੇ 'ਚ ਬੁੱਧਵਾਰ ਨੂੰ ਇਕ ਬਹੁ ਮੰਜਿਲਾਂ ਇਮਾਰਤ 'ਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਲੋਕ ਜ਼ਖਮੀ ਹੋ ਗਏ ਹਨ। ਇਸ ਦਰਦਨਾਕ ਘਟਨਾ ਦੇ ਵਿਚਾਲੇ ਇਕ 10 ਸਾਲ ਦੀ ਬੱਚੀ ਨੇ ਆਪਣੀ ਸਮਝ ਬੂਝ ਨਾਲ ਆਪਣੇ ਪਰਿਵਾਰ ਅਤੇ ਗੁਆਂਢੀਆਂ ਦੀ ਜਿੰਦਗੀ ਬਚਾ ਲਈ। ਬੱਚੀ ਨੇ ਸੰਕਟ ਦੀ ਇਸ ਘੜੀ 'ਚ ਵੀ ਆਪਣਾ ਹੌਸਲਾ ਨਹੀਂ ਗੁਆਇਆ ਅਤੇ ਪੜਾਈ ਦੌਰਾਨ ਫਾਇਰ ਫਾਈਟਿੰਗ ਅਤੇ ਫਾਇਰ ਸੈਫਟੀ ਦੀ ਘਰੇਲੂ ਤਕਨੀਕ ਦਾ ਇਸਤੇਮਾਲ ਕਰ ਕਈ ਜਾਨਾਂ ਬਚਾ ਲਈਆ। 10 ਸਾਲ ਦੀ ਜੇਨ ਸਦਾਵਰਤੇ ਨਾਮਕ ਬੱਚੀ ਨੇ ਸਾਰੇ ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਅਤੇ ਮੂੰਹ 'ਤੇ ਗੀਲਾ ਰੂਮਾਲ ਰੱਖ ਏਅਰ ਪਿਊਰੀਫਾਇਰ ਕੋਲ ਲੈ ਗਈ, ਜਿਸ ਨਾਲ ਸਾਰੇ ਲੋਕ ਆਸਾਨੀ ਨਾਲ ਸਾਹ ਲੈਂਦੇ ਰਹਿਣ। ਬੱਚੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਸੋ ਰਹੀ ਸੀ ਅਤੇ ਰੋਲਾ ਸੁਣ ਕੇ ਉੱਠ ਗਈ। ਪਹਿਲਾਂ ਮੈਨੂੰ ਲੱਗਿਆ ਕਿ ਸ਼ਾਇਦ ਗੀਜਰ 'ਚ ਧਮਾਕਾ ਹੋਇਆ ਹੈ। ਪਰ ਗੁਆਂਢੀਆਂ ਦੇ ਰੋਲੇ ਦੀਆਂ ਅਵਾਜ਼ਾਂ ਆਉਣ ਲੱਗੀ ਤਾਂ ਮੈਨੂੰ ਲੱਗਿਆ ਕਿ ਕੁਝ ਗੜਬੜ ਹੈ।

ਜੇਨ ਨੇ ਦੱਸਿਆ ਕਿ ਸਾਰੇ ਲੋਕ ਰਸੋਈ ਵੱਲ ਗਏ, ਪਰ ਖਿੜਕੀ ਖੋਲਦੇ ਹੀ ਕਾਲੇ ਰੰਗ ਦਾ ਇਕ ਵੱਡਾ ਸਾਰਾ ਗੁਬਾਰ ਆਉਣ ਲੱਗਾ, ਜਿਸ ਨਾਲ ਸਾਹ ਲੈਣ 'ਚ ਤਕਲੀਫ ਹੋਣ ਲੱਗੀ। ਇਸ ਤੋਂ ਬਾਅਦ ਜੇਨ ਨੇ ਘਰ 'ਚ ਮੌਜੂਦ ਕਾਰਟਨ ਦੇ ਕੱਪੜੇ ਨੂੰ ਰੂਮਾਲ ਦੀ ਸ਼ਕਲ 'ਚ ਫਾੜਿਆ ਅਤੇ ਉਨ੍ਹਾਂ ਨੂੰ ਗਿੱਲਾ ਕਰ ਲੋਕਾਂ ਨੂੰ ਫੜਾ ਦਿੱਤਾ। 10 ਸਾਲਾ ਜੇਨ ਨੇ ਦੱਸਿਆ ਕਿ ਇਸ ਸਿੰਪਲ ਸਟੇਪ ਨਾਲ ਉਹ ਟੁਕੜੇ ਇਕ ਏਅਰ ਪਿਊਰੀਫਾਇਰ 'ਚ ਬਦਲ ਗਏ ਅਤੇ ਇਸ ਦੀ ਮਦਦ ਨਾਲ ਲੋਕਾਂ ਨੇ ਜਦੋਂ ਸਾਹ ਲਿਆ, ਜੋ ਕਾਰਬਨ ਦੀ ਬਜਾਏ ਸਾਫ ਹਵਾ ਹੀ ਅੰਦਰ ਗਈ। 
ਜੇਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਂ ਸਾਰੇ ਲੋਕਾਂ ਨੂੰ ਇਕ ਸੁਰੱਖਿਅਤ ਕਮਰੇ 'ਚ ਲੈ ਗਈ। ਜਿੱਥੇ ਮੈਨੂੰ ਲੱਗਿਆ ਕਿ ਹਵਾ ਦਾ ਦਬਾਅ ਘੱਟ ਹੋਵੇਗਾ। ਇਸ ਤੋਂ ਬਾਅਦ ਲੋਕਾਂ ਨੇ ਏਅਰ ਪਿਊਰੀਫਾਇਰ ਦੇ ਸਾਹਮਣੇ ਮੂੰਹ ਰੱਖਿਆ ਅਤੇ ਕੁਝ ਆਰਾਮ ਮਿਲਿਆ। ਉਸ ਨੇ ਦੱਸਿਆ ਕਿ ਫਾਇਰ ਫਾਇਟਰਸ ਸਾਰੇ ਲੋਕਾਂ ਨੂੰ ਥੱਲੇ ਆਉਣ ਲਈ ਕਹਿ ਰਹੇ ਸੀ, ਪਰ ਮੈਂ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਅਸੀਂ ਸਥਿਤੀ ਨਾਰਮਲ ਹੋਣ ਤੋਂ ਬਾਅਦ ਥੱਲੇ ਆਏ।
