ਸਪਾਈਸਜੈੱਟ ਜਹਾਜ਼ ਦੇ ਇੰਜਣ ’ਚ ਲੱਗੀ ਅੱਗ, ਨਿਕਲਣ ਲੱਗੀਆਂ ਲਪਟਾਂ, ਮਚੀ ਹਫ਼ੜਾ-ਦਫ਼ੜੀ
Wednesday, Jul 26, 2023 - 11:06 AM (IST)
ਨਵੀਂ ਦਿੱਲੀ (ਭਾਸ਼ਾ)– ਦਿੱਲੀ ਹਵਾਈ ਅੱਡੇ ’ਤੇ ਖੜ੍ਹੇ ਸਪਾਈਸਜੈੱਟ ਦੇ ਇਕ ਜਹਾਜ਼ ਕਿਊ-400 ਦੇ ਇੰਜਣ ਵਿੱਚ ਬੀਤੀ ਸ਼ਾਮ ਨੂੰ ਅੱਗ ਲੱਗ ਜਾਣ ਦੀ ਸੂਚਨਾ ਮਿਲਣ ਨਾਲ ਹਫ਼ੜਾ-ਦਫ਼ੜੀ ਮੱਚ ਗਈ। ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਵਿੱਚ ਜਹਾਜ਼ ਅਤੇ ਰੱਖ-ਰਖਾਅ ਕਰਮਚਾਰੀ ਸੁਰੱਖਿਅਤ ਹਨ। ਏਅਰਲਾਈਨ ਦੇ ਅਨੁਸਾਰ Q400 ਜਹਾਜ਼ ਵਿੱਚ 78 ਤੋਂ 90 ਯਾਤਰੀ ਬੈਠ ਸਕਦੇ ਹਨ।
ਇਹ ਵੀ ਪੜ੍ਹੋ : ਅੰਬਾਨੀ ਦੀ ਡੇਟਾ ਸੈਂਟਰ ਦੇ ਕਾਰੋਬਾਰ 'ਚ ਐਂਟਰੀ, ਬਰੁਕਫੀਲਡ ਨਾਲ ਕੀਤੀ ਸਾਂਝੇਦਾਰੀ
ਸਪਾਈਸਜੈੱਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਤ 8 ਵਜੇ ਇਕ ਅਗਨੀ ਚਿਤਾਵਨੀ ਪ੍ਰਣਾਲੀ ਰਾਹੀਂ ਕਿਊ-400 ਜਹਾਜ਼ ਦੇ ਇੰਜਣ ਵਿਚ ਅੱਗ ਲੱਗਣ ਦੀ ਉਦੋਂ ਸੂਚਨਾ ਮਿਲੀ, ਜਦੋਂ ਉਸ ਨੂੰ ਰੱਖ-ਰਖਾਅ ਲਈ ਖੜ੍ਹਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਮੌਜੂਦ ਫਾਇਰ ਬ੍ਰਿਗੇਡ ਦੇ ਉਪਕਰਣਾਂ ਨਾਲ ਅੱਗ ਨੂੰ ਬੁਝਾ ਦਿੱਤਾ ਗਿਆ। ਬੁਲਾਰੇ ਨੇ ਦੱਸਿਆ ਚੌਕਸੀ ਵਜੋਂ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਬੁਲਾਇਆ ਗਿਆ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਦੱਸ ਦੇਈਏ ਕਿ ਇਸ ਘਟਨਾ ਨਾਲ ਜੁੜੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੀਡੀਓ ਵਿੱਚ ਜਹਾਜ਼ ਵਿੱਚੋਂ ਨਿਕਲ ਰਹੀਆਂ ਅੱਗ ਦੀਆਂ ਲਪਟਾਂ ਸਾਫ਼ ਤੌਰ 'ਤੇ ਦਿਖਾਈ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8