ਦਿੱਲੀ ਪੁਲਸ ਦੇ ਮਾਲਖਾਨੇ ’ਚ ਲੱਗੀ ਅੱਗ, 450 ਮੋਟਰ-ਗੱਡੀਆਂ ਸੜ ਕੇ ਸੁਆਹ

Tuesday, Jan 30, 2024 - 01:03 PM (IST)

ਦਿੱਲੀ ਪੁਲਸ ਦੇ ਮਾਲਖਾਨੇ ’ਚ ਲੱਗੀ ਅੱਗ, 450 ਮੋਟਰ-ਗੱਡੀਆਂ ਸੜ ਕੇ ਸੁਆਹ

ਨਵੀਂ ਦਿੱਲੀ, (ਭਾਸ਼ਾ)- ਸੋਮਵਾਰ ਤੜਕੇ ਵਜ਼ੀਰਾਬਾਦ ’ਚ ਦਿੱਲੀ ਪੁਲਸ ਦੇ ਮਾਲਖਾਨੇ ’ਚ ਅੱਗ ਲੱਗਣ ਨਾਲ ਘੱਟੋ-ਘੱਟ 450 ਮੋਟਰ-ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਮਾਲਖਾਨਾ ਉਹ ਥਾਂ ਹੈ ਜਿੱਥੇ ਜ਼ਬਤ ਕੀਤੀਆਂ ਮੋਟਰ-ਗੱਡੀਆਂ ਰੱਖੀਆਂ ਜਾਂਦੀਆਂ ਹਨ। ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 4 ਵਜੇ ਲੱਗੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਭੇਜੀਆਂ ਗਈਆਂ।

ਸਵੇਰੇ 6 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ। ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 200 ਚਾਰ ਪਹੀਆ ਵਾਹਨ ਅਤੇ 250 ਦੋਪਹੀਆ ਵਾਹਨ ਸੜ ਕੇ ਸੁਆਹ ਹੋ ਗਏ। ਇਹ ਮਾਲਖਾਨਾ 500 ਵਰਗ ਗਜ਼ ਵਿੱਚ ਫੈਲਿਆ ਹੋਇਆ ਹੈ।


author

Rakesh

Content Editor

Related News