ਠਾਣੇ ਜ਼ਿਲੇ ’ਚ ਲੱਗੀ ਟਰੇਨ ਦੀ ਖਾਲੀ ਬੋਗੀ ’ਚ ਅੱਗ
Sunday, Mar 03, 2024 - 11:29 AM (IST)

ਮੁੰਬਈ- ਮਹਾਰਾਸ਼ਟਰ ਦੇ ਠਾਣੇ ਜ਼ਿਲੇ ਵਿਚ ਰੇਲਵੇ ਯਾਰਡ ਵਿਚ ਖੜ੍ਹੀ ਰੇਲ ਗੱਡੀ ਦੀ ਇਕ ਖਾਲੀ ਬੋਗੀ ਵਿਚ ਅੱਗ ਲੱਗ ਗਈ। ਕੇਂਦਰੀ ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੱਧ ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੰਬਈ ਤੋਂ ਕਰੀਬ 70 ਤੋਂ 80 ਕਿਲੋਮੀਟਰ ਦੂਰ ਬਦਲਾਪੁਰ ਦੇ ਰੇਲਵੇ ਯਾਰਡ ’ਚ ਖੜ੍ਹੀ ਰੇਲ ਗੱਡੀ ਦੀ ਬੋਗੀ ’ਚ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 1.20 ਵਜੇ ਅੱਗ ਲੱਗ ਗਈ।
ਉਨ੍ਹਾਂ ਦੱਸਿਆ ਕਿ ਟਰੇਨ ਕਰਜਾਤ ਜਾਣ ਵਾਲੇ ਟਰੈਕ ’ਤੇ ਖੜ੍ਹੀ ਸੀ। ਬੁਲਾਰੇ ਨੇ ਦੱਸਿਆ ਕਿ ਟਰੇਨ ਦਾ ਕੋਚ ਅੱਗ ’ਚ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ। ਹਾਲਾਂਕਿ ਇਸ ਘਟਨਾ ’ਚ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।