ਹਿਮਾਚਲ ਪ੍ਰਦੇਸ਼ : ਬਿਲਾਸਪੁਰ ''ਚ ''ਪਟਵਾਰ ਘਰ'' ਲਈ ਕਿਸਾਨ ਨੇ 3 ਏਕੜ ਜ਼ਮੀਨ ਕੀਤੀ ਦਾਨ
Saturday, May 20, 2023 - 05:08 PM (IST)
ਬਿਲਾਸਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਖਾਰਸੀ ਚੌਕ ਇਲਾਕੇ 'ਚ 74 ਸਾਲਾ ਇਕ ਕਿਸਾਬ ਨੇ 'ਪਟਵਾਰ ਘਰ' ਜਾਂ 'ਲੇਖਾ ਦਫ਼ਤਰ ਦੇ ਨਿਰਮਾਣ ਲਈ ਮਾਲੀਆ ਵਿਭਾਗ ਨੂੰ ਆਪਣੀ ਤਿੰਨ ਏਕੜ ਉਪਜਾਊ ਜ਼ਮੀਨ ਦਾਨ 'ਚ ਦਿੱਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਜ਼ਮੀਨ ਦੀ ਕੀਮਤ 20 ਲੱਖ ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਭਾਗੀਰਥ ਸ਼ਰਮਾ 2 ਦਿਨ ਪਹਿਲੇ ਜ਼ਮੀਨ ਮਾਲੀਆ ਵਿਭਾਗ ਨੂੰ ਦਾਨ ਦਿੱਤੀ। ਉਨ੍ਹਾਂ ਦੱਸਿਆ ਕਿ ਨਵਾਂ ਦਫ਼ਤਰ 12 ਮਾਲੀਆ ਪਿੰਡਾਂ ਦੇ ਲਗਭਗ 4 ਹਜ਼ਾਰ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਾਏਗਾ, ਜਿਨ੍ਹਾਂ 'ਚ ਸਈ ਖਾਰਸੀ, ਦਿਕਥਲੀ ਬਦਨੂੰ ਅਤੇ ਸੂਈ ਸੁਰਹਰ ਪੰਚਾਇਤ ਸ਼ਾਮਲ ਹਨ।
ਭਾਗੀਰਥ ਸਾਧਾਰਣ ਪਰਿਵਾਰ ਤੋਂ ਹਨ ਅਤੇ ਖੇਤੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਦੀਆਂ ਚਾਰ ਧੀਆਂ ਦਾ ਵਿਆਹ ਹੋ ਚੁੱਕਿਆ ਹੈ। ਉਨ੍ਹਾਂ ਦੇ 2 ਪੁੱਤਾਂ 'ਚੋਂ ਇਕ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ ਅਤੇ ਦੂਜਾ ਟੈਕਸੀ ਚਲਾਉਂਦਾ ਹੈ। 'ਪਟਵਾਰ ਘਰ' ਦਾ ਕੰਮਕਾਰ 2021 ਤੋਂ ਇਕ ਕਮਰੇ ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ। ਸਈ ਖਾਰਸੀ ਦੇ ਬਲਾਕ ਵਾਸੀ ਅਹੁਦਾ ਅਧਿਕਾਰੀ ਆਤਮਦੇਵ ਸ਼ਰਮਾ ਨੇ ਕਿਹਾ ਕਿ ਜ਼ਮੀਨ ਟਰਾਂਸਫਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਦਾਨਕਰਤਾ ਭਾਗੀਰਥ ਅਤੇ ਉਨ੍ਹਾਂ ਪਰਿਵਾਰ ਵਲੋਂ ਕੋਈ ਮੰਗ ਨਹੀਂ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਭਾਗੀਰਥ ਸ਼ਰਮਾ ਨੇ ਇਕ ਅਜਿਹੇ ਸਮੇਂ 'ਚ ਇਕ ਉਦਾਹਰਣ ਪੇਸ਼ ਕੀਤਾ ਹੈ, ਜਦੋਂ ਜ਼ਮੀਨ ਵਿਵਾਦਾਂ ਨੂੰ ਲੈ ਕੇ ਰਿਸ਼ਤੇ ਮਿੰਟਾਂ 'ਚ ਟੁੱਟ ਜਾਂਦੇ ਹਨ।