ਨਸ਼ੇ ’ਚ ਟੱਲੀ ਸ਼ਖਸ ਨੇ ਰਾਸ਼ਟਰਪਤੀ ਭਵਨ ਦੀ ਕੰਧ ਨਾਲ ਟਕਰਾ ਦਿੱਤੀ ਕਾਰ

Wednesday, Jul 05, 2023 - 03:03 PM (IST)

ਨਸ਼ੇ ’ਚ ਟੱਲੀ ਸ਼ਖਸ ਨੇ ਰਾਸ਼ਟਰਪਤੀ ਭਵਨ ਦੀ ਕੰਧ ਨਾਲ ਟਕਰਾ ਦਿੱਤੀ ਕਾਰ

ਨਵੀਂ ਦਿੱਲੀ- ਸ਼ਰਾਬ ਦੇ ਨਸ਼ੇ ਵਿਚ ਲਾਪਰਵਾਹੀ ਨਾਲ ਕਾਰ ਚਲਾ ਰਹੇ 59 ਸਾਲਾ ਇਕ ਵਿਅਕਤੀ ਦੀ ਕਾਰ ਸੜਕ ’ਤੇ ਲੱਗੇ ਲੋਹੇ ਦੇ ਗਾਰਡਰ ਨਾਲ ਟਕਰਾਉਣ ਤੋਂ ਬਾਅਦ ਰਾਸ਼ਟਰਪਤੀ ਭਵਨ ਦੀ ਕੰਧ ਨਾਲ ਜਾ ਟਕਰਾਈ। ਦਰਜ ਐੱਫ.ਆਈ.ਆਰ. ਅਨੁਸਾਰ 1 ਜੁਲਾਈ ਨੂੰ ਕਾਰ ਚਲਾ ਰਿਹਾ ਇਕ ਵਿਅਕਤੀ ਲਾਪਰਵਾਹੀ ਨਾਲ ਲੋਹੇ ਦੇ ਗਾਰਡਰ ਨਾਲ ਟਕਰਾ ਗਿਆ ਅਤੇ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ-5 ਨਾਲ ਲੱਗਦੀ ਕੰਧ ਨਾਲ ਜਾ ਟਕਰਾਇਆ। 

ਐੱਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਤੇਜ਼ ਅਵਾਜ਼ ਸੁਣ ਕੇ ਦਾਰਾ ਸ਼ਿਕੋਹ ਰੋਡ ’ਤੇ ਰਾਸ਼ਟਰਪਤੀ ਭਵਨ ਦੇ ਗੇਟ ਨੇੜੇ ਤਾਇਨਾਤ ਇਕ ਪੀ. ਸੀ. ਆਰ. ਵਾਹਨ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚ ਗਿਆ। ਹਾਲਾਂਕਿ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਹ ਨਸ਼ੇ ਦੀ ਹਾਲਤ ਵਿਚ ਮਿਲਿਆ। ਉਸ ਦੀ ਪਛਾਣ ਓਂਕਾਰ ਨਗਰ ਵਾਸੀ ਮਹਾਬੀਰ ਪ੍ਰਸਾਦ ਵਜੋਂ ਹੋਈ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


author

DIsha

Content Editor

Related News